ਸੰਧਵਾਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਸੰਧਵਾਂ, ਬਹਿਰਾਮ-ਮਾਹਲਪੁਰ ਸੜਕ ਤੇ ਸਥਿਤ ਹੈ ਅਤੇ ਬਹਿਰਾਮ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪਹਿਲਾਂ ਹੁਣ ਵਾਲੇ ਪਿੰਡ ਤੋਂ 2 ਕਿਲੋਮੀਟਰ ਦੂਰ ਵਸਦਾ ਸੀ ਜਿਸ ਨੂੰ ‘ਢੱਲਾ ਬੱਗਾ’ ਕਿਹਾ ਜਾਂਦਾ ਸੀ। ਕਿਸੇ ਸਮੇਂ ਇਹ ਪਿੰਡ ਉਜੜ ਗਿਆ ਅਤੇ ਉੱਥੇ ਵਸਦੇ ਲੋਕ ਇਸ ਪਿੰਡ ਵਾਲੀ ਜਗ੍ਹਾ ਤੇ ਵੱਸ ਗਏ। ਸੰਧੂਆ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਿੰਡ ਦਾ ਨਾਂ ‘ਸੰਧਵਾਂ’ ਪੈ ਗਿਆ।
ਗੁਰੂ ਹਰਿ ਰਾਏ ਸਾਹਿਬ ਜੀ ਇਸ ਪਿੰਡ ਵਿੱਚ ਆਏ ਸਨ ਅਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ‘ਡੰਡਾ ਸਾਹਿਬ’ ਹੈ, ਦੱਸਿਆ ਜਾਂਦਾ ਹੈ ਕਿ ਇੱਥੇ ਗੁਰੂ ਜੀ ਨੇ ਦਾਤਣ ਗੱਡੀ ਸੀ ਜੋ ਬਾਅਦ ਵਿੱਚ ਦਰਖਤ ਦਾ ਰੂਪ ਧਾਰਨ ਕਰ ਗਈ। ਇੱਥੇ ਹਰ ਸਾਲ ਗੁਰੂ ਹਰਿ ਰਾਏ ਜੀ ਦੇ ਆਗਮਨ ਦਿਵਸ ਤੇ ਮੇਲਾ ਲਗਦਾ ਹੈ।
ਇਸ ਪਿੰਡ ਦਾ ਅਮਰ ਸਿੰਘ ਗ਼ਦਰ ਪਾਰਟੀ ਦਾ ਹਮਦਰਦ ਸੀ ਜਿਸ ਨੇ ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦਾ ਨੀਂਹ ਪੱਥਰ ਰੱਖਿਆ ਅਤੇ ਇਮਾਰਤ ਦੀ ਉਸਾਰੀ ਲਈ ਖਰਚ ਕੀਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ