ਗੜ੍ਹੀ ਕਾਨੂੰਗੋਆ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਗੜ੍ਹੀ ਕਾਨੂੰਗੋਆ, ਬਲਾਚੌਰ – ਨੂਰਪੁਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਿੱਥੇ ਇਹ ਪਿੰਡ ਵੱਸਿਆ ਹੋਇਆ ਹੈ ਉੱਥੇ ਸਿੱਖ ਰਾਜ ਵੇਲੇ ਇੱਕ ਕੱਚੀ ਗੜ੍ਹੀ ਹੁੰਦੀ ਸੀ ਜਿਸ ਕਾਰਨ ਇੱਥੇ ਵੱਸਣ ਵਾਲੇ ਪਿੰਡ ਦਾ ਨਾਂ ਗੜ੍ਹੀ ਪੈ ਗਿਆ। ਇਸ ਕਿਲ੍ਹੇ ਵਿਚ 22 ਪਿੰਡਾਂ ਦੀ ਪੰਚਾਇਤ ਜੁੜਿਆ ਕਰਦੀ ਸੀ ਜੋ ਇਲਾਕੇ ਭਰ ਲਈ ਹਰ ਤਰ੍ਹਾਂ ਦੇ ਕਾਨੂੰਨ ਘੜਿਆ ਕਰਦੀ ਸੀ ਜਿਸ ਕਾਰਨ ਇਸ ਪਿੰਡ ਦੇ ਨਾਂ ਨਾਲ ਕਾਨੂੰਨ ਸ਼ਬਦ ਜੁੜ ਗਿਆ। ਜੋ ਹੌਲੀ ਹੌਲੀ ਵਿਗੜ ਕੇ ਕਾਨੂੰਗੋਆ ਬਣ ਗਿਆ। ਪਿੰਡ ਵਿੱਚ ਇੱਕ ਗੁਰਦੁਆਰਾ ਇੱਕ ਪ੍ਰਾਚੀਨ ਰੁਦਰ ਸ਼ਿਵ ਦੁਆਲਾ, ਇੱਕ ਬਾਬਾ ‘ਰੋਸ਼ਨ ਬਲੀ’ ਦਾ ਮੰਦਰ ਅਤੇ ਬਾਬਾ ਫੰਬਾਪੁਰੀ ਦਾ ਸਥਾਨ ਪਿੰਡ ਦੇ ਪੂਜਨੀਕ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ