ਬਛੌੜੀ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਬਛੌੜੀ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 12 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਧਰੇਟਾਂ ਦਾ ਨਿਵਾਸੀ ‘ਬੱਛ’ ਪੈਦਲ ਨੈਣਾ ਦੇਵੀ ਨੂੰ ਜਾਂਦਾ ਹੋਇਆ, ਸ਼ਿਵਾਲਕ ਦੀ ਧਾਰ ਦੇ ਪੈਰਾਂ ਵਿੱਚ ਇਸ ਵਿਸ਼ਾਲ ਬੇਆਬਾਦ ਜ਼ਮੀਨ ਨੂੰ ਵੇਖ ਕੇ ਇੱਥੇ ਹੀ ਵੱਸ ਗਿਆ। ਉਸਨੇ ਇੱਥੇ ਪਿੰਡ ਵਸਾਇਆ ਜਿਸ ਦਾ ਨਾਂ ‘ਬਛੌੜੀ’ ਪੈ ਗਿਆ। ਉਸਦੇ ਉਤਰਾਧਿਕਾਰੀ ‘ਸਹੋਤੇ’ ਕਹਾਉਣ ਲੱਗੇ। ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖ ਸਰਦਾਰ ਦਰਗਾਹਾ ਸਿੰਘ ਨੇ ਜ਼ਮੀਨ ਦੀ ਵੰਡ रीडी।
ਧਾਰਮਿਕ ਤੇ ਰਾਜਨੀਤਿਕ ਪੱਖੋਂ ਇਸ ਪਿੰਡ ਨੇ ਆਪਣਾ ਯੋਗਦਾਨ ਹਰ ਲਹਿਰ ਵਿੱਚ ਪਾਇਆ। ਬੱਬਰ ਅਕਾਲੀ ਲਹਿਰ ਸਮੇਂ ਇਸ ਪਿੰਡ ਵਿੱਚ 17 ਕਾਨਫਰੰਸਾਂ ਹੋਈਆਂ। ਜੈਤੋ ਦੇ ਮੋਰਚੇ ਵਿੱਚ ਇਸ ਪਿੰਡ ਵਿਚੋਂ ਕਈ ਗ੍ਰਿਫਤਾਰੀਆਂ ਹੋਈਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ