ਰੱਤੇਵਾਲ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਰੱਤੇਵਾਲ, ਬਲਾਚੌਰ – ਰੂਪ ਨਗਰ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਦੱਸਵੀਂ ਸਦੀ ਵਿੱਚ ਦਿੱਲੀ ਵਲੋਂ ਆਏ ਰੱਤਾ ਨਾਂ ਦੇ ਵਿਅਕਤੀ ਨੇ ਵਸਾਇਆ ਸੀ ਜਿਸਦੇ ਨਾਂ ‘ਤੇ ਪਿੰਡ ਦਾ ਨਾਂ ਰੱਤੇਵਾਲਾ ਪੈ ਗਿਆ ਤੇ ਫੇਰ ‘ਰੱਤੇਵਾਲ’ ਬਣ ਗਿਆ। ਪਿੰਡ ਵਿੱਚ ਮੁੱਖ ਵਸੋਂ ਰੱਤੇ ਦੇ ਖਾਨਦਾਨ ਦੇ ਚੇਤੀ ਗੋਤ ਦੇ ਲੋਕ ਹਨ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਹ ਚੰਡੀਗੜ੍ਹ ਵਾਂਗ ਸੈਕਟਰਾਂ (ਬਾੜੇ) ਵਿੱਚ ਵੰਡਿਆ ਹੋਇਆ ਹੈ। ਇਹਨਾਂ ਦੇ ਨਾਂ ਲੋਕਾਂ ਦੇ ਗੋਤ ‘ਤੇ ਰੱਖੇ ਗਏ ਹਨ। ਪਿੰਡ ਵਿੱਚ ਵੱਖ ਵੱਖ ਫਿਰਕਿਆਂ ਵੇ ਮੰਦਰ ਅਤੇ ਗੁਰਦੁਆਰੇ ਹਨ। ਇੱਥੇ ਇੱਕ ਨਗਾਹੀਏ ਪੀਰ ਦੀ ਸਮਾਧ ਹੈ। ਇੱਥੇ ਹਰ ਸਾਲ ਫੱਗਣ ਦੇ ਮਹੀਨੇ ਵਿੱਚ ਭੋਗ ਕੱਢੀ ਜਾਂਦੀ ਹੈ ਜੋ ਬਾਰਡਰ (ਵਾਗਾ ਬਾਰਡਰ) ਤੱਕ ਇੱਥੋਂ ਦੇ ਵਸਨੀਕ ਪਹੁੰਚਾਉਂਦੇ ਹਨ ਤੇ ਅੱਗੋਂ ‘ਨਗਾਹ’ ਤੱਕ ਪਾਕਿਸਤਾਨੀ ਪਹੁੰਚਾਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ