ਲੋਹਟ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਲੋਹਟ, ਬਲਾਚੌਰ – ਰੂਪ ਨਗਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 26 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਇਹ ਪਿੰਡ ਹੜ੍ਹਾਂ ਦੀ ਮਾਰ ਕਰਕੇ ਤਿੰਨ ਵਾਰ ਉੱਜੜ ਕੇ ਵੱਸਿਆ ਹੈ। ਇਹ ਪਿੰਡ ਹੜ੍ਹਾਂ ਅੱਗੇ ਲੋਹੇ ਵਾਂਗ ਅੜਿਆ ਰਿਹਾ ਜਦ ਕੇ ਦੂਸਰੇ ਪਿੰਡ ਦੂਸਰੀਆਂ ਜਗ੍ਹਾ ਤੇ ਵੱਸੇ । ਅਖੀਰ ਇਸ ਪਿੰਡ ਨੂੰ ਵੀ ਹਟਣਾ ਪਿਆ ਤੇ ਇਸ ਕਰਕੇ ਇਸ ਪਿੰਡ ਦਾ ਨਾਂ ‘ਲੋਹਟ’ ਰੱਖਿਆ ਗਿਆ।
ਪਿੰਡ ਵਿੱਚ ਇੱਕ ਗੁਰਦੁਆਰਾ ‘ਪੌੜ ਸਾਹਿਬ’ ਹੈ। ਖਿਆਲ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਤੇ ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਚਮਕੌਰ ਸਾਹਿਬ ਜਾਂਦੇ ਸਮੇਂ ਏਧਰੋਂ ਲੰਘੇ ਸਨ ਤੇ ਉਹਨਾਂ ਦੇ ਘੋੜੇ ਦੇ ਪੌੜ ਇੱਥੇ ਵੀ ਪਏ ਜਿਨ੍ਹਾਂ ਦੇ ਨਿਸ਼ਾਨ ਇੱਕ ਛੋਟੇ ਪਰ ਡੂੰਘੇ ਜਹੇ ਕਮਰੇ ਵਿੱਚ ਬਹੁਤ ਹੀ ਸਾਂਭ ਕੇ ਰੱਖੇ ਹੋਏ ਹਨ। ਪਿੰਡ ਵਿੱਚ ਸਦੀਆਂ ਪੁਰਾਣਾ ਦੁਰਗਾ ਮੰਦਰ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ