ਰੁੜਕੀ ਖਾਸ
ਸਥਿਤੀ:
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਰੁੜਕੀ ਖਾਸ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ ) ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮਾਲਕ ਇੱਕ ਰਾਜਪੂਤ ਸੀ ਜਿਸਦੀਆਂ ਦੇ ਜਨਾਨੀਆਂ ਸਨ। ਰਾਜਪੂਤ ਦੀ ਮੌਤ ਤੋਂ ਬਾਅਦ ਸਾਰਾ ਰਕਬਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਦੇਸ ਤੇ ਰੂੜੀ ਦਾ। ਰੂੜੀ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ਰੁੜਕੀ ਰੱਖਿਆ ਗਿਆ। ਔਰੰਗਜ਼ੇਬ ਦੀ ਚੜ੍ਹਤ ਵੇਲੇ ਇੱਥੋਂ ਦੇ ਰਾਜਪੂਤ ਪਿੰਡ ਛੱਡ ਕੇ ਚਲੇ ਗਏ ਅਤੇ ਨਾਲ ਵਾਲਾ ਪਿੰਡ ਬਤਵਾ ਜੋ ਸੈਣੀਆਂ ਦਾ ਗੜ੍ਹ ਸੀ ਤੋਂ ਸੈਣੀ ਇੱਥੇ ਆ ਕੇ ਵੱਸੇ ਅਤੇ ਪਿੰਡ ਦਾ ਨਾਂ ‘ਰੁੜਕੀ ਸੈਣੀਆਂ’ ਪੈ ਗਿਆ। ਅੰਗਰੇਜ਼ਾਂ ਦੇ ਸਮੇਂ ਜਲਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਇੱਥੋਂ ਅਨੇਕਾਂ ਸਰਮੇ ਅਜ਼ਾਦੀ ਲਹਿਰ ਵਿੱਚ ਕੁੱਦ ਪਏ ਅਤੇ 18, 19, 20 ਫਰਵਰੀ 1921 ਵਿੱਚ ਇਸ ਪਿੰਡ ਵਿੱਚ ਵਿਸ਼ਾਲ ਕਾਨਫਰੰਸ ਰੱਖੀ ਗਈ ਜਿਸਦੀ ਪ੍ਰਧਾਨਗੀ ਲਾਲਾ ਲਾਜਪਤ ਰਾਏ ਅਤੇ ਡਾ. ਕਿਚਲੂ ਨੇ ਕੀਤੀ। ਇਸ ਪਿੰਡ ਦੇ ਤਿੰਨ ਨੰਬਰਦਾਰਾਂ ਹਰਨਾਮ ਸਿੰਘ, ਈਸ਼ਰ ਸਿੰਘ ਤੇ ਭਗਤ ਸਿੰਘ ਨੇ ਨੰਬਰਦਾਰੀਆਂ ਛੱਡ ਕੇ ਨਾਂ ਮਿਲਵਰਤਣ ਦੀ ਲਹਿਰ ਵਿੱਚ ਭਾਗ ਲਿਆ। ਅੰਗਰੇਜ਼ ਹਕੂਮਤ ਪ੍ਰਤੀ ਇਸ ਪਿੰਡ ਦਾ ਰੋਹ ਦੇਖ ਕੇ ਇਸ ਪਿੰਡ ਦਾ ਨਾਂ ‘ਰੁੜਕੀ ਖਾਸ’ ਰੱਖ ਦਿੱਤਾ ਗਿਆ।
ਇਸ ਪਿੰਡ ਵਿੱਚ ਰੂਪੋਸ਼ ਰਤਨ ਸਿੰਘ ਬੱਬਰ ਦਾ ਪੁਲੀਸ ਨਾਲ ਮੁਕਾਬਲਾ ਹੋਇਆ ਅਤੇ ਉਹ ਬਹਾਦਰੀ ਨਾਲ ਲੜਕੇ ਸ਼ਹੀਦ ਹੋਇਆ। ਜੁਲਾਈ 1925 ਵਿੱਚ ਇੱਥੇ ਆਲ ਇੰਡੀਆ ਸੈਣੀ ਕਾਨਫਰੰਸ ਹੋਈ ਜਿਸ ਵਿੱਚ ਵਿਹਾਰ ਸੁਧਾਰ ਸੰਬੰਧੀ ਪ੍ਰੋਗਰਾਮ ਉਲੀਕੇ ਗਏ। 1949 ਵਿੱਚ ਇਸ ਪਿੰਡ ਦੇ ਗੁਰਚਰਨ ਸਿੰਘ ਵੈਦ ਪੰਜਾਬੀ ਸੂਬਾ ਲਹਿਰ ਦੇ ਪ੍ਰਧਾਨ ਚੁਣੇ ਗਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ