ਬਹਿਬਲ ਪੁਰ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬਹਿਬਲਪੁਰ, ਮਾਹਲਪੁਰ – ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 13 ਕਿਲੋਮੀਟਰ ਦੂਰ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਜਲੰਧਰ ਕੋਲੋਂ ਉੱਠ ਕੇ ਆਏ ਦੋ ਭਰਾਵਾਂ ਬਹਿਬਲ ਤੇ ਝੀਂਡਾ ਨੇ ਵਸਾਇਆ। ਬਹਿਬਲ ਨੇ ਬਹਿਬਲਪੁਰ ਅਤੇ ਝੀਂਡਾ ਨੇ ਝੀਂਡਾ ਪਿੰਡ ਵਸਾਏ।
ਬਬਰ ਅਕਾਲੀ ਲਹਿਰ ਵੇਲੇ ਇੱਥੇ ਇੱਕ ਬੱਬਰ ਧੰਨਾ ਸਿੰਘ ਬਹਿਬਲਪੁਰੀ ਹੋਇਆ ਜੋ ਗਦਾਰਾਂ ਦੀ ਗਦਾਰੀ ਕਰਕੇ ਪੁਲੀਸ ਦੇ ਹੱਥ ਆ ਗਿਆ ਅਤੇ ਆਪਣਾ ਬੰਬ ਚਲਾ ਕੇ ਸ਼ਹੀਦ ਹੋ ਗਿਆ। ਬਬਰ ਧੰਨਾ ਸਿੰਘ ਦੇ ਨਾਂ ਤੇ ਪਿੰਡ ਵਿੱਚ ਇੱਕ ਸਰਕਾਰੀ ਹਸਪਤਾਲ ਖੋਲ੍ਹਿਆ ਗਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ