ਕੌੜੇ ਗੋਤ ਦਾ ਇਤਿਹਾਸ | Koure Goat History |

ਇਹ ਜੱਟਾਂ ਦਾ ਇਕ ਪ੍ਰਾਚੀਨ ਤੇ ਖਾੜਕੂ ਕਬੀਲਾ ਹੈ। ਇਹ ਆਪਣਾ ਸੰਬੰਧ ਖਰਲ ਜੱਟਾਂ ਨਾਲ ਜੋੜਦੇ ਹਨ। ਪੱਛਮੀ ਪੰਜਾਬ ਦੇ ਸ਼ਾਹਪੁਰ ਤੇ ਮਿੰਟਗੁਮਰੀ ਖੇਤਰਾਂ ਵਿੱਚ ਬਹੁਤੇ ਕੌੜੇ ਜੱਟ ਮੁਸਲਮਾਨ ਸਨ। ਕੌੜੇ ਵੀ ਮੱਧ ਏਸ਼ੀਆਂ ਤੋਂ ਆਏ ਹੋਏ ਆਰੀਆ ਬੰਸੀ ਹਨ। ਪੰਜਾਬ ਵਿੱਚ ਇਹ ਮਾਨਾਂ, ਭੁੱਲਰਾਂ, ਹੇਅਰਾਂ ਤੇ ਖਰਲਾਂ ਆਦਿ ਜੱਟ ਉਪ-ਜਾਤੀਆਂ ਨਾਲ ਹੀ ਆਏ ਹਨ। ਕੌੜੇ ਖੱਤਰੀ ਵੀ ਹੁੰਦੇ ਹਨ। ਉੱਪਲ ਜੱਟ ਵੀ ਖੱਤਰੀ ਹੁੰਦੇ ਹਨ। ਬੁੱਧਵਾਰ ਤੇ ਵਰਮੇ ਜੱਟ ਵੀ ਖੱਤਰੀ ਹੁੰਦੇ ਹਨ। ਖੱਤਰੀਆਂ ਤੇ ਜੱਟਾਂ ਦੇ ਕਈ ਗੋਤ ਸਾਂਝੇ ਹੁੰਦੇ ਹਨ। ਸਰਸਵਤ ਗੋਤ ਦੇ ਬ੍ਰਾਹਮਣ ਕੇਵਲ ਜੱਟਾਂ ਤੇ ਖੱਤਰੀਆਂ ਦੇ ਹੀ ਪੋਹਤ ਹੁੰਦੇ ਹਨ। ਹਰੀ ਸਿੰਘ ਨਲਵਾ ਉੱਪਲ ਖੱਤਰੀ ਸੀ ਮਾਲਵੇ ਵਿੱਚ ਕੌੜਿਆਂ ਦੇ ਕਈ ਪਿੰਡ ਹਨ। ਲੁਧਿਆਣੇ ਦੇ ਖੇਤਰ ਤੋਂ ਕੌੜੇ ਜੱਟ ਮਾਝੇ ਤੇ ਪੱਛਮੀ ਪੰਜਾਬ ਵਲ ਚਲੇ ਗਏ। ਦੁਆਬੇ ਦੇ ਕਪੂਰਥਲਾ ਤੇ ਜਲੰਧਰ ਆਦਿ ਖੇਤਰਾਂ ਵਿੱਚ ਵੀ ਕੌੜੇ ਜੱਟ ਕਾਫੀ ਆਬਾਦ ਹਨ। ਕੌੜੇ ਤੇ ਥਿੰਦ ਕੰਬੋਜ਼ ਬ੍ਰਾਦਰੀ ਵਿੱਚ ਵੀ ਬਹੁਤ ਹਨ। ਕੰਬੋਆਂ ਦੇ ਭੀ ਕਈ ਗੋਤ ਜੱਟਾਂ ਨਾਲ ਰਲਦੇ ਹਨ। ਥਿੰਦ ਜੱਟ ਵੀ ਹੁੰਦੇ ਹਨ ਅਤੇ ਕੰਬੋਜ਼ ਵੀ ਹੁੰਦੇ ਹਨ। ਕਈ ਵਾਰ ਗ਼ਰੀਬ ਜੱਟ ਦੂਜੀ ਜਾਤੀ ਵਿੱਚ ਵਿਆਹ ਕਰ ਲੈਂਦੇ ਸਨ। ਜਾਤੀ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ।

ਕੌੜੇ ਗੋਤ ਦਾ ਇਤਿਹਾਸ | Koure Goat History |

ਕੌੜੇ ਭੁੱਲਰਾਂ ਦਾ ਵੀ ਉਪਗੋਤ ਹੈ। ਭੁੱਲਰ, ਹੇੜੀ, ਮਾੜੀ ਅਤੇ ਬੁਗਰਾਂ ਆਦਿ ਭੁੱਲਰਾਂ ਤੇ ਕੌੜਿਆਂ ਦੇ ਉੱਘੇ ਪਿੰਡ ਹਨ। ਪੂਰਬੀ ਪੰਜਾਬ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਕੌੜੇ ਜੱਟ ਸਾਰੇ ਹੀ ਸਿੱਖ ਬਣ ਗਏ ਸਨ। ਸੱਤਵੀਂ ਸਦੀ ਮਗਰੋਂ ਜੱਟ ਸੂਰਮੇ ਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ ਪ੍ਰੀਵਰਤਤ ਹੋ ਗਏ। ਪੰਜਾਬ ਵਿੱਚ ਕੌੜੇ ਜੱਟਾਂ, ਖੱਤਰੀਆਂ ਤੇ ਕੰਬੋਆਂ ਦੀ ਗਿਣਤੀ-ਬਹੁਤ ਹੀ ਘੱਟ ਹੈ। ਇਹ ਇੱਕ ਛੋਟਾ ਗੋਤ ਹੀ ਹੈ। ਜੱਟ ਵੈਸ਼ ਨਹੀਂ ਹਨ ਕਿਉਂਕਿ ਜੱਟਾਂ ਦਾ ਕੋਈ ਵੀ ਗੋਤ ਬਾਣੀਆਂ ਨਾਲ ਨਹੀਂ ਰਲਦਾ ਹੈ। ਜੱਟ ਕਿਸਾਨ ਕਬੀਲੇ ਸਨ।

ਕੌੜੇ ਗੋਤ ਦਾ ਇਤਿਹਾਸ | Koure Goat History |

Leave a Comment

error: Content is protected !!