ਧਾਮੀਆਂ
ਸਥਿਤੀ :
ਤਹਿਸੀਲ ਮੁਕੇਰੀਆਂ ਦਾ ਪਿੰਡ ਧਾਮੀਆਂ, ਮੁਕੇਰੀਆਂ – ਤਲਵਾੜਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੁਕੇਰੀਆਂ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਅਕਬਰ ਬਾਦਸ਼ਾਹ ਲਾਹੌਰ ਤੋਂ ਆਪਣੀ ਫੌਜ ਸਮੇਤ ਦਿੱਲੀ ਜਾ ਰਿਹਾ ਸੀ ਅਤੇ ਰਸਤੇ ਵਿੱਚ ਪਿੰਡ ਵਾਲੀ ਜਗ੍ਹਾ ਦੇ ਨੇੜੇ ਠਹਿਰਿਆ। ਪਿੰਡ ਪਿਪਲਾਂ ਵਾਲਾ, ਸੀਂਗੜੀ ਵਾਲਾ ਤੇ ਡਗਾਣੇ ਦੇ ਵੱਡੇ ਸਰਦਾਰਾਂ ਨੇ ਅਕਬਰ ਦੀ ਫੌਜ ਨੂੰ ਖਾਣਾ ਖਿਲਾਇਆ। ਕਿਹਾ ਜਾਂਦਾ ਹੈ ਕਿ ਖਾਣਾ ਕਾਫੀ ਮਾਤਰਾ ਵਿੱਚ ਸੀ ਅਤੇ ਕਾਫੀ ਬੱਚ ਗਿਆ। ਅਕਬਰ ਬਾਦਸ਼ਾਹ ਨੇ ਇਹਨਾਂ ਲੋਕਾਂ ਦੀ ਵਡਿਆਈ ਵਿੱਚ ਕਿਹਾ ਕਿ ਲੋਕਾਂ ਨੂੰ ਬਹੁਤ ਧਾਮ ਪਾਇਆ ਹੈ। ਧਾਮ ਵਾਲਿਆਂ ਤੋਂ ਲੋਕਾਂ ਦੇ ਨਾਂ ਨਾਲ ਧਾਮੀ ਜੁੜ ਗਿਆ। ਅਤੇ ਇਹ ਉਹਨਾਂ ਦਾ ਗੋਤ ਬਣ ਗਿਆ। ਪਿੰਡ ਧਾਮੀਆਂ ਧਾਮੀ ਲੋਕਾਂ ਦਾ ਵਸਾਇਆ ਹੋਇਆ ਪਿੰਡ ਹੈ। ਇਸ ਪਿੰਡ ਵਿੱਚ ਜ਼ਿਆਦਾ ਲੋਕ ਧਾਮੀ ਗੋਤ ਦੇ ਹਨ।
ਇਹ ਪਿੰਡ ਬੱਬਰ ਲਹਿਰ ਨਾਲ ਵਿਸ਼ੇਸ਼ ਕਰਕੇ ਜੁੜਿਆ ਹੋਇਆ ਹੈ। ਪਿੰਡ ਦੇ ‘ਦਲੀਪੇ’ ਜੋ ਛੋਟੀ ਉਮਰ ਦਾ ਸੀ, ਨੂੰ ਫਾਂਸੀ ਦਿੱਤੀ ਗਈ ਸੀ, ਸ. ਬੰਤ ਸਿੰਘ ਅਤੇ ਉਜਾਗਰ ਸਿੰਘ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਹੋਏ ਅਤੇ ਹੋਰ ਪਿੰਡ ਵਾਸੀਆਂ ਨੇ ਜ਼ੇਲ੍ਹਾਂ ਕੱਟੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ