ਟਾਂਡਾ ਰਾਮ ਸਹਾਇ
ਸਥਿਤੀ :
ਤਹਿਸੀਲ ਮੁਕੇਰੀਆਂ ਦਾ ਪਿੰਡ ਟਾਂਡਾ ਰਾਮ ਸਹਾਇ, ਜਲੰਧਰ-ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੁਕੇਰੀਆਂ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਫੱਤੂ ਲੁਬਾਣੇ ਦਾ ਵਸਾਇਆ ਹੋਇਆ ਹੈ ਜੋ ਵਿਉਪਾਰ ਕਰਦਾ ਇੱਥੇ ਪੁੱਜਾ, ਇੱਥੇ ਜੰਗਲਾਂ ਵਿੱਚ ਖੁੱਲੀ ਥਾਂ ਤੇ ਆਪਣੇ ਸਾਥੀਆਂ ਸਮੇਤ ਡੇਰਾ ਲਾ ਦਿੱਤਾ। ਕਿਉਂਕਿ ਵਣਜਾਰਿਆਂ ਦਾ ਸਾਰਾ ਟਾਂਡਾ (ਘੋੜੇ, ਊਠ, ਖੱਚਰਾਂ ਤੇ ਸਮਾਨ ਲੱਧਿਆ ਹੋਇਆ) ਇੱਥੋ ਜਾਇਆ ਕਰਦਾ ਸੀ ਇਸ ਕਰਕੇ ਇਸ ਵਸੋਂ ਦਾ ਨਾਂ ‘ਟਾਂਡਾ ਫੱਤੂ ਪ੍ਰਸਿੱਧ ਹੋ ਗਿਆ। ਫੱਤੂ ਦੀਆਂ ਪੰਜ ਪੁਸ਼ਤਾਂ ਇੱਥੇ ਵੱਸੀਆਂ। ਉਸ ਸਮੇਂ ਨਗਰ ਦੇ ਆਲੇ ਦੁਆਲੇ ਮੁਸਲਮਾਨਾਂ ਦਾ ਜ਼ੋਰ ਸੀ। ਇਸ ਨਗਰ ਦੇ ਲੋਕੀ ਆਪਣੇ ਧਰਮ ਦੇ ਪੱਕੇ ਹੋਣ ਕਰਕੇ ਮੁਸਲਮਾਨਾਂ ਨਾਲ ਲੜਾਈਆਂ ਕਰਕੇ ਸਾਰੇ ਨਗਰ ਸਮੇਤ ਤਬਾਹ ਹੋ ਗਏ। ਪਿੰਡ ਵਿਚੋਂ ਇੱਕ ਔਰਤ ਆਪਣੇ ਪੇਕੇ ਗਈ ਹੋਈ ਸੀ। ਜਿਸ ਦੇ ਬੱਚਾ ‘ਰਾਮਸਹਾਇ’ ਹੋਇਆ। ਬਾਬਾ ਰਾਮ ਸਹਾਇ ਨੇ ਆਪਣੇ ਬਜ਼ੁਰਗਾਂ ਦੇ ਪਿੰਡ ਨੂੰ ਦੁਬਾਰਾ ਵਸਾਇਆ ਅਤੇ ਇਸ ਦਾ ਨਾਂ ‘ਟਾਂਡਾ ਰਾਮ ਸਹੲ’ ਰੱਖਿਆ ਜਿੱਥੇ ਉਸਦੀ ਸੰਤਾਨ ਵਸਦੀ ਹੈ। ਪਿੰਡ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਵੰਸ਼ ਵੀ ਵਸਦੀ ਹੈ। ਉਹਨਾਂ ਦੀ ਯਾਦ ਵਿੱਚ ‘ਬਾਬਾ ਮੱਖਣ ਸ਼ਾਹ ਪਬਲਿਕ ਸਕੂਲ ਟਾਂਡਾ ਰਾਮ ਸਹਾਇ’ ਪਿੰਡ ਵਿੱਚ ਚਲ ਰਿਹਾ वै।
ਦੇਸ਼ ਦੀ ਵੰਡ ਵੇਲੇ ਇਸ ਨਗਰ ਦੇ ਗਿਆਨੀ ਹੇਮ ਸਿੰਘ ਨੇ ਛੇ ਮਹੀਨੇ ਸ਼ਰਨਾਥੀਆਂ ਦੀ ਅਤੁੱਟ ਸੇਵਾ ਕੀਤੀ। ਪਿੰਡ ਦੇ 13 ਬੰਦੇ ਚੀਨ ਅਤੇ ਪਕਿਸਤਾਨ ਦੀਆਂ ਲੜਾਈਆਂ ਵਿੱਚ ਸ਼ਹੀਦ ਹੋਏ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ