ਚੌਗਾਵਾਂ ਪਿੰਡ ਦਾ ਇਤਿਹਾਸ | Chogawan City History

ਚੌਗਾਵਾਂ

ਚੌਗਾਵਾਂ ਪਿੰਡ ਦਾ ਇਤਿਹਾਸ | Chogawan City History

ਸਥਿਤੀ :

ਤਹਿਸੀਲ ਮੋਗਾ ਦਾ ਪਿੰਡ ਚੌਗਾਵਾਂ, ਮੋਗਾ – ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਹਿਣਾ ਤੋਂ ਵੀ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦਾ ਮੁੱਢ ਸੋਢੀਆਂ ਦੇ ਬਜ਼ੁਰਗਾਂ ਨੇ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਬੰਨ੍ਹਿਆ ਸੀ। ਚੌਗਾਵਾਂ ਨਾਂ ਦਾ ਇੱਕ ਵਿਅਕਤੀ ਇਸ ਪਿੰਡ ਵਿੱਚ ਆਇਆ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ਰੱਖਿਆ ਗਿਆ। ਸੋਢੀਆਂ ਦੇ ਬਜ਼ੁਰਗ ਜੋ ਮੋਗੇ ਦੀ ਮਹਿਲਾ ਸਿੰਘ ਤੇ ਜੀਤ ਸਿੰਘ ਪੱਤੀ ਤੋਂ ਆਏ ਸਨ ਅੰਗਰੇਜ਼ਾਂ ਦੁਆਰਾ ਅਲਾਟ ਕੀਤੀ ਜ਼ਮੀਨ ਤੇ ਵੱਸ ਗਏ। ਸੋਢੀਆਂ ਤੋਂ ਬਾਅਦ ਤਿੰਨ ਜਿੰਮੀਦਾਰਾਂ ਦੇ ਘਰ ਵੱਸ ਗਏ। ਕੁਝ ਸਮਾਂ ਬਾਅਦ ਸੋਢੀ ਆਪਣੇ ਐਸ਼ੋ ਆਰਾਮ ਲਈ ਸਾਰੀ ਜ਼ਮੀਨ ਵੇਚ ਕੇ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾ ਵਸੇ। ਪਿੰਡ ਵਿੱਚ ਹੁਣ ਥੋੜੇ ਘਰ ਹੀ ਸੋਢੀਆਂ ਦੇ ਹਨ, ਗਿੱਲ ਗੋਤ ਦੇ ਜੱਟ ਵੀ ਇਸ ਪਿੰਡ ਵਿੱਚ ਆ ਕੇ ਵੱਸੇ ਹੋਏ ਹਨ।

ਪਿੰਡ ਦੇ ਪੱਛਮ ਵਾਲੇ ਪਾਸੇ ਸੋਢੀਆਂ ਦੇ ਵਡੇਰੇ ਬਾਬਾ ਅਨੂਪ ਸਿੰਘ ਦੀ ਸਮਾਧ ਹੈ। ਅਤੇ ਦੂਸਰੀ ਬਾਬਾ ਚੰਦ ਜੀ ਦੀ ਸਮਾਧ ਹੈ। ਇਹਨਾਂ ਦੋਹਾਂ ਸਮਾਧਾਂ ਦੀ ਪਿੰਡ ਦੇ ਲੋਕ ਬਹੁਤ ਮੰਨਤਾ ਕਰਦੇ ਹਨ ਅਤੇ ਸੁੱਖਾਂ ਸੁੱਖਦੇ ਹਨ। ਇੱਕ ਹੋਰ ਸਮਾਧ ਰਾਮੂਕਿਆਂ ਦੇ ਬਜ਼ੁਰਗ ‘ਬਾਬੇ ਚਲੂ’ ਦੀ ਹੈ ਜਿਸ ਨੂੰ ‘ਬਾਬੇ ਸ਼ਹੀਦ ਦੀ ਸਮਾਧ’ ਕਹਿੰਦੇ ਹਨ।

ਪੁਰਾਣੇ ਬਜ਼ੁਰਗਾਂ ਅਨੁਸਾਰ ਸੋਢੀਆਂ ਦੀ ਇੱਕ ਖਾਸ ਗਲੀ ਹੁੰਦੀ ਸੀ, ਜਿਸ ਦਾ ਇੱਕ ਮੁੱਖ ਦਰਵਾਜ਼ਾ ਹੁੰਦਾ ਸੀ। ਉਸ ਦਰਵਾਜ਼ੇ ਵਿੱਚ ਪ੍ਰਵੇਸ਼ ਕਰਨ ਲਈ ਸੋਢੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਸੀ। ਪਿੰਡ ਦੇ ਬਾਬਾ ਅਮਰ ਸਿੰਘ ਸੋਢੀ ਨੇ ਸਾਰਾ ਜੀਵਨ ਪ੍ਰਭੂ ਭਗਤੀ ਵੱਲ ਲਗਾਇਆ, ਪਿੰਡ ਵਿੱਚ ਉਹਨਾਂ ਦੀ ਯਾਦਗਾਰ ਸਕੂਲ ਵਿੱਚ ਕਾਇਮ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!