ਮਹਿਰੋ ਪਿੰਡ ਦਾ ਇਤਿਹਾਸ | Mehron Village History

ਮਹਿਰੋ

ਮਹਿਰੋ ਪਿੰਡ ਦਾ ਇਤਿਹਾਸ | Mehron Village History

ਸਥਿਤੀ :

ਤਹਿਸੀਲ ਮੋਗਾ ਦਾ ਪਿੰਡ ਮਹਿਰੋ, ਮੋਗਾ- ਕੋਟਕਪੂਰਾ ਸੜਕ ਤੋਂ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ ਵੀ 6 ਕਿਲੋਮੀਟਰ ਦੂਰ ਹੈ। 16 ਕਿਲੋਮੀਟਰ

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਕ ਰਾਤ ਰਹੇ ਜਦੋਂ ਹਾਲੇ ਪਿੰਡ ਬੱਝਾ ਨਹੀਂ ਸੀ। ਉਸ ਵਕਤ ਕੁਝ ਮਹਿਰਮੀ ਲੋਕਾਂ ਨੇ ਉਹਨਾਂ ਨੂੰ ਕੁੱਝ ਜਲ ਪਾਣੀ ਨਹੀਂ ਛਕਾਇਆ। ਦੱਸਣ ਮੁਤਾਬਕ ਗੁਰੂ ਜੀ ਨੇ ਕਿਹਾ ਕਿ ਇਹ ਲੋਕ ਧੂੜ ਵਾਂਗ ਉੱਡ ਜਾਣਗੇ। ਬਾਅਦ ਵਿੱਚ ਲੋਕ ਇਕੱਠੇ ਹੋ ਕੇ ਗੁਰੂ ਜੀ ਕੋਲ ਆਏ ਤੇ ਮਾਫੀ ਮੰਗੀ ਤੇ ਗੁਰੂ ਜੀ ਨੇ ਕਿਹਾ ਕਿ ਇਸ ਥਾਂ ਤੇ ਪਿੰਡ ਬੱਝ ਜਾਏਗਾ। ਇਸ ਤਰ੍ਹਾਂ ਮਹਿਰਮੀ ਲੋਕਾਂ ਦੇ ਨਾਂ ‘ਤੇ ਹੀ ਪਿੰਡ ਦਾ ਨਾਂ ਮਹਿਰੋਂ ਪੈ ਗਿਆ ਅਤੇ ਮਾਲੋ ਤੇ ਸੱਜਣ ਨੇ ਚੜਿੱਕ ਤੋਂ ਆ ਕੇ ਇਸ ਨੂੰ ਆਬਾਦ ਕੀਤਾ। 40 ਕੁ ਘਰ ਜੰਡੂ ਗੋਤ ਦੇ ਕਾਰਗਰਾਂ ਦੇ ਪਿੰਡ ਤਲਵਣ (ਨਵਾਂ ਸ਼ਹਿਰ ਦੇ ਨਜ਼ਦੀਕ) ਤੋਂ ਆ ਕੇ ਏਥੇ ਵਸ ਗਏ। ਪਿੰਡ ਵਿੱਚ ਜ਼ਿਮੀਦਾਰਾਂ ਵਿਚੋਂ ਬਹੁਤੇ ਘਰ ਗਿੱਲ ਗੋਤ ਨਾਲ ਸੰਬੰਧ ਰੱਖਦੇ ਹਨ, ਕੁਝ ਢਿੱਲੋਂ, ਔਲਖ ਤੇ ਦਿਓਲ ਹਨ।

ਪਿੰਡ ਦੇ ਉੱਤਰ ਵੱਲ ਹਾਈ ਸਕੂਲ ਦੇ ਨਾਲ ਛੇਵੀਂ ਪਾਤਸ਼ਾਹੀ ਸ੍ਰੀਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ। ਇੱਥੇ ਉਹ ਬੇਰੀ ਅੱਜ ਵੀ ਮੌਜੂਦ ਹੈ ਜਿਸਦੀ ਦਾਤਣ ਗੁਰੂ ਜੀ ਨੇ ਕੀਤੀ ਸੀ। ਗੁਰਦੁਆਰੇ ਦੇ ਸਰੋਵਰ ਵਿੱਚ ਪੁੰਨਿਆ ਤੇ ਮੱਸਿਆ ਨੂੰ ਸ਼ਰਧਾਲੂ ਇਸ਼ਨਾਨ ਕਰਦੇ ਹਨ। ਪਿੰਡ ਦੇ ਦੱਖਣ ਪੂਰਬ ਵੱਲ ‘ਨਾਥਾਂ’ ਦਾ ਡੇਰਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਬਾਬੇ ਤਪੀਏ ਨੇ ਕਾਲਾ ਬੁਰਕਾ ਪਹਿਨ ਕੇ ਜ਼ਿੰਦਗੀ ਭਰ ਤੱਪਸਿਆ ਕੀਤੀ। ਇਸ ਥਾਂ ਤੇ ਉਸ ਫਕੀਰ ਦੀ ਸਮਾਧ ਬਣੀ ਹੋਈ ਹੈ। ਕਈ ਪਿੰਡ ਵਾਸੀ ਅਜ਼ਾਦ ਹਿੰਦ ਫ਼ੌਜ ਵਿੱਚ ਰਹੇ ਅਤੇ ਚੇਤ ਸਿੰਘ ਨੇ ਜੈਤੋਂ ਦੇ ਮੋਰਚੇ ਵਿੱਚ ਭਾਗ ਲਿਆ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!