ਕੰਧੋਲੇ ਗੋਤ ਦਾ ਇਤਿਹਾਸ | Kandhole Goat History |

ਇਹ ਤਰ੍ਹਾਂ ਦਾ ਉਪਗੋਤ ਹੈ। ਟਾਡ ਨੇ ਆਪਣੀ ਪੁਸਤਕ ਵਿੱਚ ਤੂਰਾਂ ਦੇ ਰਾਜਸਤਾਨ ਵਿੱਚ 82 ਉਪਗੋਤ ਲਿਖੇ ਹਨ। ਤੂਰ ਰਾਜਾ ਜਨਮੇਜਾ ਦੀ ਸੰਤਾਨ ਹਨ। ਜਨਮੇਜਾ ਅਰਜਨ ਦਾ ਪੜਪੋਤਰਾ ਸੀ। ਪਾਂਡੋ ਬੰਸ ਵਿਚੋਂ ਸੀ। ਇਨ੍ਹਾਂ ਨੇ ਤੂਰ ਨਾਂ ਦੇ ਇਕ ਰਿਖੀ ਤੋਂ ਦੀਖਿਆ ਲੈ ਕੇ ਨਵੇਂ ਕਬੀਲੇ ਦਾ ਆਰੰਭ ਕੀਤਾ। ਤੁਰ ਰਾਜਪੂਤਾਂ ਅਤੇ ਜੱਟਾਂ ਦੇ 36 ਸ਼ਾਹੀ ਕਬੀਲਿਆਂ ਵਿੱਚੋਂ ਇਕ ਮੁੱਖ ਕਬੀਲਾ ਸੀ । ਤੁਰ ਵੱਡਾ ਭਾਈਚਾਰਾ ਹੈ। ਅੱਠਵੀਂ ਸਦੀ ਦੇ ਅੰਤ ਵਿੱਚ ਤੁਰਾਂ ਨੇ ਸਿਰੋਹੀ ਕਬੀਲੇ ਦੇ ਢਿੱਲਵਾਂ ਤੋਂ ਦਿੱਲੀ ਜਿੱਤ ਲਈ। ਅਨੰਗਪਾਲ ਪਹਿਲੇ ਨੇ ਦਿੱਲੀ ਨੂੰ ਨਵੇਂ ਸਿਰ ਆਬਾਦ ਕਰਕੇ ਲਾਲ ਕੋਟ ਨਾਮ ਦਾ ਕਿਲਾ ਬਣਾਇਆ। ਦਿੱਲੀ ਕਈ ਵਾਰ ਉਜੜੀ ਤੇ ਕਈ ਵਾਰ ਦੋਬਾਰਾ ਬਸੀ। ਤੰਵਰਾਂ ਦਾ ਬਹੁਤ ਚਿਰ ਦਿੱਲੀ ਤੇ ਰਾਜ ਰਿਹਾ ਸੀ। 1163 ਈਸਵੀ ਵਿੱਚ ਪ੍ਰਿਥਵੀ ਰਾਜ ਚੌਹਾਣ ਦੇ ਤਾਏ ਵਿਗ੍ਰਹਿ ਰਾਜ ਚੌਹਾਣ ਨੇ ਤੰਵਰਾਂ ਤੋਂ ਦਿੱਲੀ ਖੋਹ ਲਈ। ਕੁਝ ਸਮੇਂ ਮਗਰੋਂ ਪ੍ਰਿਥਵੀ ਰਾਜ ਚੌਹਾਣ ਦਿੱਲੀ ਤੇ ਕਾਬਜ਼ ਹੋ ਗਿਆ। ਚੌਹਾਣਾਂ ਨੇ ਸੱਤਲੁਜ ਦਰਿਆ ਤੱਕ ਪੰਜਾਬ ਦੇ ਮਾਲਵਾ ਪ੍ਰਦੇਸ਼ ਤੇ ਰਾਜ ਕੀਤਾ।

ਕੰਧੋਲੇ ਗੋਤ ਦਾ ਇਤਿਹਾਸ | Kandhole Goat History |

1163 ਈਸਵੀ ਤੋਂ ਮਗਰੋਂ ਤੂਰ ਦਿੱਲੀ ਖੁਸ ਜਾਣ ਕਾਰਨ ਚੌਹਾਣਾ ਨਾਲ ਨਾਰਾਜ ਹੋਕੇ ਰਾਜਸਤਾਨ, ਹਰਿਆਣਾ ਤੇ ਪੰਜਾਬ ਵਿੱਚ ਸਤਲੁਜ ਦੇ ਨਜ਼ਦੀਕ ਲੁਧਿਆਣੇ ਦੇ ਖੇਤਰ ਵਿੱਚ ਪਹੁੰਚ ਗਏ ਸਨ। ਇਕ ਕਹਾਵਤ ਵੀ ਪ੍ਰਚਲਤ ਹੈ-

ਪਹਿਲਾਂ ਦਿੱਲੀ ਤੂਰਾਂ ਲੁਟੀ, ਫੇਰ ਲੁੱਟੀ ਚੌਹਾਣਾਂ, ਮਾਮਿਆਂ ਤੋਂ ਭਾਣਜਿਆਂ ਖੋਹੀ, ਕਰਕੇ ਜ਼ੋਰ ਧਿਗਾਣਾ। ਪੰਜਾਬ ਵਿੱਚ ਤੂਰਾਂ ਦੇ ਹੋਰ ਉਪਗੋਤ ਢੰਡੇ, ਗਰਚੇ, ਖੋਸੇ, ਨੈਨ ਤੇ ਸੀੜੇ ਪ੍ਰਸਿੱਧ ਹਨ। ਪੰਜਾਬ ਵਿੱਚ ਤੂਰ ਨਾਮ ਦੇ ਕਈ ਪਿੰਡ ਹਨ। ਜਲੰਧਰ ਵਿੱਚ ਕੰਧੋਲਾ ਕਲਾਂ ਤੇ ਕੰਧੋਲਾ ਖੁਰਦ ਪਿੰਡ ਕੈਧੋਲੇ ਜੱਟਾਂ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣੇ ਦੇ ਖੇਤਰ ਹੱਲਵਾਰੇ ਵਿੱਚ ਵੀ ਕੁਝ ਕੰਧੋਲੇ ਵਸਦੇ ਹਨ। ਰੋਪੜ ਜਿਲ੍ਹੇ ਵਿੱਚ ਚਮਕੌਰ ਸਾਹਿਬ ਦੇ ਹਲਕੇ ਵਿੱਚ ਵੀ ਇਕ ਕੰਧੋਲਾ ਪਿੰਡ ਹੈ। ਹੁਸ਼ਿਆਰਪੁਰ ਵਿੱਚ ਕੰਧੋਲਾ ਗੋਤ ਦੇ ਲੋਕ ਡਿਗਾਣਾ ਪਿੰਡ ਵਿੱਚ ਵੀ ਵਸਦੇ ਹਨ। ਦੁਆਬੇ ਵਿੱਚ ਕੰਧੋਲੇ ਕਾਫੀ ਹਨ। ਇਕ ਦੰਦ ਕਥਾ ਅਨੁਸਾਰ ਗੁਗਾ ਪੀਰ ਦਿੱਲੀ ਦੇ ਤੂਰਾਂ ਦਾ ਦੋਹਤਾ ਸੀ । ਇਸ ਲਈ ਤੂਰਾਂ ਅਤੇ ਕੰਧੋਲਿਆਂ ਦੇ ਬਾਬਾ ਗੁਗਾ ਪੀਰ ਦਾ ਰੂਪ ਜ਼ਹਿਰੀਲਾ ਸੱਪ ਨਹੀਂ ਲੜਦਾ। ਕੁਝ ਕੰਧੋਲੇ ਗੋਤ ਦੇ ਜੱਟ ਆਪਣਾ ਗੋਤ ਤੂਰ ਵੀ ਲਿਖਦੇ ਹਨ। ਪੰਜਾਬ ਵਿੱਚ ਕੰਧੋਲੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਕੰਧੋਲੇ, ਗਰਚੇ, ਚੰਦੜ, ਸੀੜੇ, ਨੈਨ, ਢੰਡੇ ਅਤੇ ਖੋਸੇ ਆਦਿ ਤੂਰਾਂ ਦੇ ਹੀ ਉਪਗੋਤ ਹਨ। ਤੂਰ ਜਾਂ ਤੰਵਰ ਮੁਖ ਗੋਤ ਹੈ।

ਕੰਧੋਲੇ ਗੋਤ ਦਾ ਇਤਿਹਾਸ | Kandhole Goat History |

Leave a Comment