ਦੱਧਾ ਹੂਰ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਦੱਧਾ ਹੂਰ, ਮੋਗਾ – ਫਿਰੋਜ਼ਪੁਰ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮਹੇਸ਼ਰੀ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੋਢੀ ਸ. ਜੀਤਾ ਸਿੰਘ ਸੀ ਜੋ ਗੋਤ ਦਾ ਬਰਾੜ ਸੀ। ਉਸਨੇ ਪਿੰਡ ਲੰਗਿਆਣਾ ਕਲਾਂ ਤੋਂ ਇੱਥੇ ਆ ਕੇ ਪੌਣੇ ਦੋ ਸੌ ਸਾਲ ਪਹਿਲਾਂ ਪਿੰਡ ਦੀ ਮੋੜ੍ਹੀ ਗੱਡੀ ਸੀ। ਇਸ ਥਾਂ ‘ਤੇ ਡਰੋਲੀ ਭਾਈ ਦੇ ਭਾਈ ਕਬਜ਼ਾ ਕਰ ਰਹੇ ਸਨ। ਜੀਤਾ ਸਿੰਘ ਨੇ ਕਈ ਲੜਾਈਆਂ ਕਰਕੇ ਧਰਤੀ ਦਾ ਕਬਜ਼ਾ ਲੈ ਲਿਆ ਤੇ ਰਹਿਣਾ ਸ਼ੁਰੂ ਕਰ ਦਿੱਤਾ।
ਇਸ ਪਿੰਡ ਕੋਲੋਂ ਲੰਘਦੇ ਰਾਹੀਆਂ ਦੀ ਸੇਵਾ ਦੁੱਧ ਨਾਲ ਕੀਤੀ ਜਾਂਦੀ ਸੀ ਇਸ ਕਰਕੇ ਐਨਾ ਦੁੱਧ ਵਰਤਦਾ ਵੇਖ ਕੇ ਪਿੰਡ ਨੂੰ ਲੋਕਾਂ ਨੇ ਦੁੱਧਾਂ ਦੀ ਹੂਰ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਪਿੰਡ ਦਾ ਨਾਂ ਦੱਧਾ ਹੂਰ ਮਸ਼ਹੂਰ ਹੋ ਗਿਆ ਤੇ ਇਹੀ ਨਾਂ ਚੱਕ ਬੰਦੀ ਤੇ ਮਾਲ ਰਿਕਾਰਡ ਵਿੱਚ ਦਰਜ ਹੋ ਗਿਆ।
ਪਿੰਡ ਵਿੱਚ ਇੱਕ ਬੈਰਾਗੀ ਸਾਧੂ ਬਾਬੂ ਰਾਮ ਦਾ ਡੇਰਾ, ਇੱਕ ਗੁਰਦੁਆਰਾ ਤੇ ਇੱਕ ਧਰਮਸ਼ਾਲਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ