ਨਿਹਾਲ ਸਿੰਘ ਵਾਲਾ
ਸਥਿਤੀ:
ਤਹਿਸੀਲ ਨਿਹਾਲ ਸਿੰਘ ਵਾਲਾ ਤਹਿਸੀਲ ਦਾ ਇਹ ਪਿੰਡ ਨਿਹਾਲ ਸਿੰਘ ਵਾਲਾ, ਮੋਗਾ – ਬਠਿੰਡਾ ਸੜਕ ‘ਤੇ ਸਥਿਤ ਹੈ ਅਤੇ ਮੋਗਾ ਤੋਂ 38 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 180 ਸਾਲ ਪਹਿਲਾਂ ਬੱਝਿਆ। ਪਿੰਡ ਰਣਸੀਹ ਕਲਾਂ ਵਿੱਚ ਪਿੰਡ ਦੇ ਮੋਢੀ ਰਣਸੀਂਹ ਦੀ ਸਤਵੀਂ ਪੀੜ੍ਹੀ ਵਿਚੋਂ ਫੌਜਾ ਸਿੰਘ ਦੇ ਪੁੱਤਰ ਗੁਲਾਬ ਸਿੰਘ ਤੇ ਨਿਹਾਲ ਸਿੰਘ ਨੇ ਇਸ ਪਿੰਡ ਨੂੰ ਵਸਾਇਆ। ਨਿਹਾਲ ਸਿੰਘ ਦੀ ਆਪਣੇ ਭਤੀਜੇ ਜੋਗਾ ਸਿੰਘ ਨਾਲ ਕਿਸੇ ਗੱਲ ਤੋਂ ਅਣਬਣ ਹੋ ਗਈ ਜਿਸ ਤੋਂ ਦੋਹਾਂ ਭਰਾਵਾਂ ਨੇ ਇਸ ਥਾਂ ‘ਤੇ ਡੇਰਾ ਲਾ ਲਿਆ। ਛੋਟਾ ਭਰਾ ਨਿਹਾਲ ਸਿੰਘ ਚੁਸਤ ਸੀ ਤੇ ਆਪਣੀ ਸਰਕਾਰੀ ਪਹੁੰਚ ਵਰਤ ਕੇ ਜ਼ਮੀਨ ਦੇ ਦੋ ਹਿੱਸੇ ਆਪਣੇ ਨਾਂ ਲਵਾ ਕੇ ਤੇ ਇੱਕ ਹਿੱਸਾ ਗੁਲਾਬ ਸਿੰਘ ਦੇ ਨਾਂ ਕਰਾ ਦਿੱਤਾ ਤੇ ਪਿੰਡ ਦਾ ਨਾਂ ਵੀ ਆਪਣੇ ਨਾਂ ਤੇ ‘ਨਿਹਾਲ ਸਿੰਘ ਵਾਲਾ’ ਰੱਖ ਲਿਆ। ਇੱਥੇ ਧਾਲੀਵਾਲ ਗੋਤ ਦੇ ਜੱਟਾਂ ਦੀ ਵਸੋਂ ਹੈ ਜੋ ਦੋਹਾਂ ਭਰਾਵਾਂ ਦੀ ਔਲਾਦ ਹੈ।
ਇਸ ਪਿੰਡ ਵਾਸੀਆਂ ਨੇ ਅਜ਼ਾਦੀ ਦੀ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ