ਰਾਜੇਆਣਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਰਾਜੇਆਣਾ, ਮੋਗਾ – ਕੋਟਕਪੂਰਾ ਸੜਕ ‘ਤੇ ਸਥਿਤ, ਬਾਘਾ ਪੁਰਾਣਾ ਤੋਂ 3 ਕਿਲੋਮੀਟਰ ਦੂਰ ਅਤੇ ਮੋਗੇ ਤੋਂ 22 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਰਾਜੇਆਣਾ ਸਤਾਰ੍ਹਵੀਂ ਸਦੀ ਦੇ ਪਿਛਲੇ ਅੱਧ ਵਿੱਚ ਬੱਝਿਆ। ਉਸ ਸਮੇਂ ਮਾਨ, ਭੁੱਲਰ ਜੱਟਾਂ ਦਾ ਇਸ ਇਲਾਕੇ ਉੱਪਰ ਕਬਜ਼ਾ ਸੀ। ‘ਰਾਜਾ’ ਗਿੱਲ ਜਿਸ ਨੂੰ ਗੁਸਾਈਂ ਦਾ ਚੇਲਾ ਹੋਣ ਕਰਕੇ ‘ਰਾਜਾ ਪੀਰ’ ਵੀ ਕਿਹਾ ਜਾਂਦਾ ਹੈ, ਦਾ ਕਬਜ਼ਾ ਇਸ ਪਿੰਡ ‘ਤੇ ਹੋ ਗਿਆ। ਕੁਝ ਸਮੇਂ ਬਾਅਦ ‘ਬਰਾੜ ਗੋਤ ਦੇ ਜੱਟਾਂ ਨੇ ਆਪਣੇ ਮੁਖੀ ‘ਖਾਨੇ’ ਦੀ ਅਗਵਾਈ ਹੇਠ ਗਿੱਲਾਂ ਨੂੰ ਕੱਢ ਦਿੱਤਾ ਤੇ ਫੇਰ ਜੋਧੇ ਬਰਾੜ ਦੇ ਪੁੱਤਰ ਵਿਘਾ ਤੇ ਪਦਾਰਥ ਇੱਥੇ ਵੱਸ ਗਏ। ਬਰਾੜਾਂ ਦੀ ਇਸ ਪਿੰਡ ਵਿੱਚ ਬਹੁਗਿਣਤੀ ਹੈ
ਇਸ ਪਿੰਡ ਵਿੱਚ ਪੰਜ ਪੀਰਾਂ ਦੀਆਂ ਯਾਦਗਾਰਾਂ ਮੌਜੂਦ ਹਨ: ਰਾਜਾਪੀਰ, ਸ਼ੇਖ ਸੈਦੇਂ, ਬਾਬਾ ਗੁਰਦਿੱਤਾ, ਭਾਈ ਫੱਤਾ ਤੇ ਕਪੋਲੂ। ਗਿੱਲਾਂ ਵਲੋਂ ਪਿੰਡ ਛੱਡਣ ਵੇਲੇ ਰਾਜਾਪੀਰ ਨੇ ਜੋ ਇੱਕ ਲੱਤ ਤੋਂ ਲੰਬਾ ਤੇ ਇੱਕ ਅੱਖ ਤੋਂ ਮਨਾਖਾ ਸੀ ਨੇ ਜਿਉਂਦਿਆਂ ਹੀ ਸਮਾਧੀ ਲੈ ਲਈ ਸੀ। ਲੋਕ ‘ਰਾਜੇ ਪੀਰ’ ਨੂੰ ਹੁਣ ਵੀ ਪੂਜਦੇ ਹਨ। ਇਸ ਸਥਾਨ ਦੀ ਸੇਵਾ ਨਿਰਮਲਾ ਸੰਪ੍ਰਦਾਇ ਦੇ ਪੰਡਤ ਮੀਹਾਂ ਸਿੰਘ ਨੇ · ਸੰਭਾਲੀ, ‘ਰਾਜੇ ਪੀਰ’ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ‘ਰਾਜੇਆਣਾ’ ਪਿਆ ਹੈ। ਪਿੰਡ ਦਾ ਮੁੱਖ ਇਤਿਹਾਸਕ ਸਥਾਨ ਵੀ ‘ਰਾਜੇ ਪੀਰ’ ਦੀ ਸਮਾਧ ਹੈ ਜਿੱਥੇ ਹਰ ਸਾਲ ਚੇਤ ਚੌਦਸ ਅਤੇ ਵਿਸਾਖੀ ਨੂੰ ਮੇਲਾ ਲੱਗਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਪਿੰਡ ਰਾਜੇਆਣਾ ਦੇ ਰਹਿਣ ਵਾਲੇ ਸੰਤ ਧਿਆਨ ਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਦਾ ਉਤਾਰਾ ਆਪਣੇ ਹੱਥੀਂ ਕੀਤਾ ਸੀ ਪਰ ਕਿਸੇ ਕਾਰਨ ਉਸ ਬੀੜ • ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮਾਨਤਾ ਪ੍ਰਾਪਤ ‘ ਹੋ ਸਕੀ। ਉਹ ਬੀੜ ਅੱਜ ਵੀ ‘ਡਰੋਲੀ ਭਾਈ’ ਦੇ ਇਤਿਹਾਸਕ ਗੁਰਦੁਆਰੇ ਵਿੱਚ ਸੁਰਖਿਅਤ ਹੈ।
ਜੈਤੋ ਦੇ ਮੋਰਚੇ ਸਮੇਂ ਇਸ ਪਿੰਡ ਦੇ ਪਾਲਾ ਸਿੰਘ ਤੇ ਬਚਨ ਸਿੰਘ ਨਾਭਾ ਜ਼ੇਲ੍ਹ ਵਿੱਚ ਰਹੇ। ਪੰਜਾਬ ਵਿੱਚ ਕੂਕਾ ਲਹਿਰ ਸਮੇਂ ਇਸ ਪਿੰਡ ਦੇ ਦੁੱਲਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਸ. ਨਿਰੰਜਣ ਸਿੰਘ, ਜਾਗੀਰ ਸਿੰਘ ਤੇ ਪਾਲਾ ਸਿੰਘ ਆਈ. ਐਨ. ਏ. ਵਿੱਚ ਭਰਤੀ ਹੋਏ। ਸਿਆਸੀ ਤੌਰ ‘ਤੇ ਇਹ ਪਿੰਡ ਕਾਮਰੇਡਾਂ ਦਾ ਗੜ੍ਹ ਰਿਹਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ