ਘੁੰਗਰਾਣਾ ਪਿੰਡ ਦਾ ਇਤਿਹਾਸ | Ghugrana Village History

ਘੁੰਗਰਾਣਾ

ਘੁੰਗਰਾਣਾ ਪਿੰਡ ਦਾ ਇਤਿਹਾਸ | Ghugrana Village History

ਸਥਿਤੀ :

ਤਹਿਸੀਲ ਲੁਧਿਆਣਾ ਦਾ ਪਿੰਡ ਘੁੰਗਰਾਣਾ ਅਹਿਮਦਗੜ੍ਹ – ਪੱਖੋਵਾਲ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਘੁੰਗਰਾਣਾ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

1809 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਈਸਟ ਇੰਡੀਆ ਕੰਪਨੀ ਨਾਲ ਦਰਿਆ ਸਤਿਲੁਜ ਤੋਂ ਉਪਰਲੇ ਇਲਾਕਿਆਂ ਵਿੱਚ ਦਾਖਲ ਨਾ ਹੋਣ ਦਾ ਸਮਝੌਤਾ ਕਰ ਲਿਆ ਸੀ। ਇਸੇ ਕਰਕੇ ਅੰਗਰੇਜ਼ਾਂ ਨੇ ਲੁਧਿਆਣੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਲੌਰ ਵਿੱਚ ਆਪੋ ਆਪਣੇ ਮਜ਼ਬੂਤ ਕਿਲ੍ਹੇ ਤਿਆਰ ਕੀਤੇ। ਨਾਭੇ ਦੇ ਨੇੜੇ ਪਿੰਡ ਦੁਲੱਦੀ ਦਾ ਕਬਜ਼ਾ ਮਹਾਰਾਜਾ ਨਾਭਾ ਤੇ ਮਹਾਰਾਜਾ ਪਟਿਆਲੇ ਵਿੱਚ ਝਗੜੇ ਦਾ ਕਾਰਣ ਬਣ ਗਿਆ। ਇਸ ਝਗੜੇ ਨੂੰ ਨਿਪਟਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਦੋਹਾਂ ਰਿਆਸਤਾਂ ਨੇ ਆਪਣਾ ਮਧਿਅਸਤ ਮੰਨ ਲਿਆ। ਇਸ ਬਹਾਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀਆਂ ਫੋਜਾਂ ਸਮੇਤ ਮਾਲਵੇ ਵਿੱਚ ਆਉਣ ਦਾ ਮੌਕਾ ਮਿਲਿਆ। ਜਗਰਾਉ, ਹਟੂਰ, ਰਾਇਕੋਟ ਤੇ ਕਈ ਹੋਰ ਪਰਗਣਿਆਂ ਨੇ ਖਾਲਸਾ ਰਾਜ ਦੀ ਅਧੀਨਗੀ ਨੂੰ ਪ੍ਰਵਾਨ ਕੀਤਾ। ਇਸੇ ਮੌਕੇ ਤੇ ਪਿੰਡ ਘੁੰਗਰਾਣੇ ਦੀ ਨੀਂਹ ਰੱਖੀ ਗਈ ਤੇ ਇੱਕ ਉੱਚੇ ਟਿੱਲੇ ਉੱਪਰ ਸ: ਤੇਰਾ ਸਿੰਘ ਗੈਬਾ ਦੀ ਨਿਗਰਾਨੀ ਹੇਠ, ਇੱਕ ਬਹੁਤ ਮਜ਼ਬੂਤ ਕਿਲ੍ਹਾ ਬਣਿਆ। ਇਸ ਕਿਲ੍ਹੇ ਦਾ ਇੱਕ ਉੱਚਾ ਬੁਰਜ਼ ਹੁਣ ਤੱਕ ਕਾਇਮ ਹੈ, ਜਿਹੜਾ ਕਿ ਦੂਰੋਂ ਦਿਖਾਈ ਦੇਂਦਾ ਹੈ। ਇਸ 21 ਜਨਵਰੀ 1846 ਨੂੰ ਸ. ਰਣਜੋਧ ਸਿੰਘ ਮਜੀਠਾ ਤੇ ਸ. ਅਜੀਤ ਸਿੰਘ ਲਾਡਵਾ ਨੇ ਆਪਣੇ 8000 ਫੌਜੀ ਸਿਪਾਹੀਆਂ ਤੇ 70 ਤੋਪਾਂ ਨਾਲ ਦਰਿਆ ਸਤਲੁਜ ਨੂੰ ਪਾਰ ਕਰਕੇ ਫਤਿਹਗੜ੍ਹ, ਧਰਮ ਕੋਟ, ਘੁੰਗਰਾਣਾ ਤੇ ਬੱਦੋਵਾਲ ਦੇ ਕਿਲ੍ਹਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਹ ਘਟਨਾ ਅੰਗ੍ਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਸਮੇਂ ਹੋਈ। ਇਸ ਤੋਂ ਬਾਅਦ ਇਸ ਇਲਾਕੇ ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ। ਓ ਜਨਬੰਮੀ ਬਹਈਤੀ ਜੈਤੋ ਦੇ ਪ੍ਰਸਿੱਧ ਸ਼ਹੀਦ ਕਿਸ਼ਨ ਸਿੰਘ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਇਤਿਹਾਸਕ ਬੁਰਜ਼ ਦੇ ਕੋਲ ਉੱਚੇ ਥੇਹ ਉੱਤੇ ਬਣਿਆ ਹੋਇਆ ਹੈ।

ਪਿੰਡ ਦੇ ਬਾਹਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਸਿੱਧ ਇਤਿਹਾਸਕ ਸ਼ਾਨਦਾਰ ਗੁਰਦੁਆਰਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!