ਧਰਮਗੜ੍ਹ
ਸਥਿਤੀ :
ਤਹਿਸੀਲ ਮੁਹਾਲੀ ਦਾ ਇਹ ਪਿੰਡ ਧਰਮਗੜ੍ਹ, ਚੰਡੀਗੜ੍ਹ- ਮਨੌਲੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
1857 ਦੇ ਭੂਮੀ ਐਕਟ ਦੇ ਮੁਤਾਬਕ ਇਹ ਪਿੰਡ ਕੋਈ 230 ਸਾਲ ਪੁਰਾਣਾ ਹੈ। ਪਿੰਡ ਦਾ ਪਹਿਲਾ ਨਾਂ ‘ਸੂਡੋ’ ਸੀ। ਨੇੜੇ ਪੈਂਦੇ ਡੇਰੇ ਕੋਰੋ ਮਾਜਰੇ ਦੇ ਕਰਨੀ ਵਾਲੇ ਨਾਥ ਨੇ ਹਵਨ ਯੱਗ ਕੀਤਾ। ਨੇੜੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੇ ਹਵਨ ਵਿੱਚ ਵਰਤੇ ਜਾਣ ਵਾਲੇ ਘਿਓ ਵਿੱਚ ਮਿਲਾਵਟ ਕੀਤੀ, ਪਰ ਇਸ ਪਿੰਡ ਦੇ ਲੋਕਾਂ ਨੇ ਸ਼ੁੱਧ ਘਿਓ ਭੇਟ ਕੀਤਾ। ਉਸ ਨਾਥ ਨੇ ਪਿੰਡ ਦੇ ਲੋਕਾਂ ਨੂੰ ਧਰਮ ‘ਤੇ ਰਹਿਣ ਲਈ ਇਸ ਪਿੰਡ ਦਾ ਨਾਂ ‘ਧਰਮਗੜ੍ਹ’ ਰੱਖ ਦਿੱਤਾ।
ਪਿੰਡ ਵਿੱਚ ਪਹਿਲਾਂ ਜੋਗੀ-ਪਾਂਧੇ ਰਹਿੰਦੇ ਸਨ। ਪਰ ਸਿੱਖ ਰਾਜ ਵੇਲੇ ਇਸ ਪਿੰਡ ਦੀ ਜ਼ਮੀਨ ਮਾਣਕ ਮਾਜਰਾ, ਸੁਹਾਣਾ ਅਤੇ ਮਨੌਲੀ ਵਾਲੇ ਸਰਦਾਰਾਂ ਦੀ ਮਲਕੀਅਤ ਬਣ ਗਈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ