ਸਮੀਰੋਵਾਲ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਸਮੀਰੋਵਾਲ, ਨੂਰਪੁਰ ਬੇਦੀ – ਗੜਸ਼ੰਕਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੂਰ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ 300 ਸਾਲ ਪਹਿਲਾਂ ਪਿੰਡ ਦੇ ਨਾਲ ਇੱਕ ਖੱਡ ਵੱਗਦੀ ਸੀ। ਉਹ ਖੱਡ ਕਦੇ ਵੀ ਸੁੱਕਦੀ ਨਹੀਂ ਸੀ, ਉਸ ਵਿਚੋਂ ਹਮੇਸ਼ਾਂ ਸੀਰਾਂ ਪੈਂਦੀਆਂ ਰਹਿੰਦੀਆਂ ਸਨ ਜਿਸ ਕਰਕੇ ਪਿੰਡ ਦਾ ਨਾਂ ‘ਸਮੀਰੋਵਾਲ’ ਪੈ ਗਿਆ। ਪਿੰਡ ਵਿੱਚ ਅੱਧੀ ਅਬਾਦੀ ਜੱਟਾਂ ਦੀ ਹੈ ਬਾਕੀਆਂ ਵਿਚੋਂ ਹਰੀਜਨ ਤੇ ਮਿਸਤਰੀ ਜ਼ਿਆਦਾ ਹਨ। ਪਿੰਡ ਵਿੱਚ ਝੱਜ, ਭੱਠਲ, ਹੀਰ ਅਤੇ ਭੰਗਲ ਆਦਿ ਗੋਤਾਂ ਦੇ ਲੋਕ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ