ਡੂੰਮੇਵਾਲ
ਸਥਿਤੀ :
ਤਹਿਸੀਲ ਅਨੰਦਪੁਰ ਦਾ ਪਿੰਡ ਡੂੰਮੇਵਾਲ, ਨੂਰਪੁਰ ਬੇਦੀ – ਗੜ੍ਹਸ਼ੰਕਰ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਅਨੁਸਾਰ ਪਿੰਡ ਵਾਲੀ ਜਗ੍ਹਾ ‘ਤੇ ਜੰਗਲ ਹੁੰਦੇ ਸਨ ਅਤੇ ਬਹੁਤ ਡੁੰਮਣੇ (ਸ਼ਹਿਦ ਦੀ ਮੱਖੀ ਦਾ ਛੱਤਾ) ਲੱਗੇ ਹੁੰਦੇ ਸਨ । ਕੁਝ ਲੋਕ ਮੁਸਲਮਾਨਾਂ ਤੋਂ ਡਰਦੇ ਇੱਥੇ ਆ ਕੇ ਵੱਸ ਗਏ। ਉਹਨਾਂ ਲੋਕਾਂ ਨੇ ਡੂੰਮਣਿਆਂ ਵਾਲੇ ਜੰਗਲ ਨੂੰ ਅਬਾਦ ਕੀਤਾ ਇਸ ਕਰਕੇ ਪਿੰਡ ਦਾ ਨਾਂ ‘ਡੂੰਮੇਵਾਲ’ ਪੈ ਗਿਆ।
ਪਿੰਡ ਵਿੱਚ ਬਾਗੜੀ, ਗਰਚੇ, ਕੰਦੌਲ, ਕੰਬੂ ਅਤੇ ਖਰੋੜ ਆਦਿ ਗੋਤਾਂ ਦੇ ਲੋਕ ਰਹਿੰਦੇ ग्ठ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ