ਕਲਿਆਣਪੁਰ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਕਲਿਆਣਪੁਰ, ਨੰਗਲ – ਰੂਪ ਨਗਰ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਵਾ ਚਾਰ ਸੌ ਸਾਲ ਪੁਰਾਣਾ ਹੈ। ਇਸ ਥਾਂ ‘ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਪਾਰ ਕ੍ਰਿਪਾ ਹੋਣ ਕਰਕੇ ਅਤੇ ਲੋਕਾਂ ਦਾ ਕਲਿਆਣ ਕਰਨ ਕਰਕੇ ਇਸ ਦਾ ਨਾਂ ਕਲਿਆਣਪੁਰ ਪ੍ਰਸਿੱਧ ਹੋਇਆ। ਇੱਥੇ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਤੀਰ ਸਾਹਿਬ ਹੈ ਜੋ ਉੱਚੀ ਪਹਾੜੀ ‘ਤੇ ਸਥਿਤ ਹੈ। ਪਿੰਡ ਵਿੱਚ ਸਭ ਜਾਤਾਂ ਦੇ ਲੋਕ ਵੱਸਦੇ ਹਨ ਜੋ ਖੇਤੀ ਨੌਕਰੀ ਜਾਂ ਮਜ਼ਦੂਰੀ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ