ਕੋਟ ਬਾਲਾ
ਸਥਿਤੀ :
ਤਹਿਸੀਲ ਰੂਪ ਨਗਰ ਦਾ ਪਿੰਡ ਕੋਟ ਬਾਲਾ, ਰੂਪ ਨਗਰ – ਕੁਰਾਲੀ ਸੜਕ ਤੋਂ 1 ਕਿਲੋਮੀਟਰ ਦੂਰ है। ਹੈ ਅਤੇ ‘ ਰੇਲਵੇ ਸਟੇਸ਼ਨ ਘਨੌਲੀ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਾਲੀ ਜਗ੍ਹਾ ‘ਤੇ ਪਹਿਲੇ ਇੱਕ ਪਿੰਡ ‘ਕੋਟ ਅਵਾਨ’ ਹੁੰਦਾ ਸੀ। ਜਦੋਂ ਸਰਹੰਦ ਨਹਿਰ ਨਿਕਲੀ ਤਾਂ ਪਿੰਡ ਉਜੜ ਗਿਆ। ਉਸ ਸਮੇਂ ਪਿੰਡ ਬਹੁਤ ਵੱਡਾ ਸੀ। ਪਿੰਡ ਦੇ ਦੋ ਹਿੱਸੇ ਬਣ ਗਏ। ਇਸ ਪਿੰਡ ਵਾਲਿਆਂ ਨੇ ਆਪਣੇ ਪਿੰਡ ਦਾ ਨਵਾਂ ਨਾਂ ‘ਕੋਟ ਬਾਲਾ” ਰੱਖਿਆ ਭਾਵ ‘ਉੱਚਾ ਕਿਲ੍ਹਾ’ ਉਸ ਵਕਤ ਇਹ ਪਿੰਡ ਸਿੰਘਪੁਰੀਆਂ ਦੀ ਮਿਸਲ ਅਧੀਨ ਸੀ ਜਿਸ ਦੇ ਸਰਪਰਸਤ ਉਮਰਾਉ ਸਿੰਘ ਮਨੌਲੀ ਵਾਲੇ ਬਣੇ। ਇਹ ਪਿੰਡ ਇਸ ਤਰ੍ਹਾਂ ਤਕਰੀਬਨ 130 ਸਾਲ ਪੁਰਾਣਾ ਹੈ।
‘ਗੁਰਦੁਆਰਾ ਪਰਿਵਾਰ ਵਿਛੋੜਾ’ ਇੱਥੋਂ ਇੱਕ ਕਿਲੋਮੀਟਰ ਦੂਰ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਵਿਛੋੜਾ ਸਾਹਿਬ ਹੈ, ਇੱਕ ਧਰਮਸ਼ਾਲਾ ਤੇ ਇੱਕ ਗੁੱਗੇ ਦੀ ਮਾੜੀ ਹੈ। ਪਿੰਡ ਵਿੱਚ ਲੋਚਮ, ਧਾਰਨੀ. ਬੜਵਾਲ, ਪਾਬਲੇ ਆਦਿ ਗੋਤਾਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ