ਦੁਬੇਟਾ
Contents
hide
ਤਹਿਸੀਲ ਨੰਗਲ ਦਾ ਪਿੰਡ ਦੁਬੇਟਾ, ਨੰਗਲ – ਭਲਾਣ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨੰਗਲ ਡੈਮ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 1000 ਸਾਲ ਪਹਿਲਾਂ ਰਾਜਸਥਾਨ ਵਿੱਚ ਚੰਦੇਰੀ ਨਾਮਕ ਸਥਾਨ ਤੋਂ ਇੱਕ ਰਾਜਪੂਤ ਰਾਜਾ ਜਿਸ ਦਾ ਨਾਂ ਮੀਆਂ ਸੂਹਾ ਸੀ, ਇਸ ਪਾਸੇ ਆਇਆ। ਉਹ ਜਵਾਲਾ ਜੀ, ਜੰਦਵੜੀ, ਨੈਣਾ ਦੇਵੀ ਆਦਿ ਸਥਾਨਾ ਵਿੱਚ ਰਹਿਣ ਪਿੱਛੋਂ ਇਸ ਥਾਂ ‘ਤੇ ਆਇਆ। ਉਸਦੇ ਤਿੰਨ ਪੁੱਤਰ ਭਾਨ, ਫਿਰੋਜ਼, ਅਤੇ ਕਮਾਲ ਸਨ, ਇਹਨਾਂ ਤਿੰਨਾਂ ਨੇ ਤਿੰਨ ਪਿੰਡ ਵਸਾਏ, ਵੱਡੇ ਨੇ ਹੰਭੇਵਾਲ, ਦੂਸਰੇ ਨੇ ਦੁਬੇਟਾ (ਦੂਜੇ ਬੇਟੇ ਦਾ ਪਿੰਡ) ਅਤੇ ਤੀਜੇ ਨੇ ਨੰਗਲ (ਛੋਟਾ ਪਿੰਡ) ਵਸਾਇਆ। ਨੰਗਲ ਅੱਜ ਵਿਕਸਿਤ ਸ਼ਹਿਰ ਬਣ ਚੁੱਕਾ ਹੈ। ਨੰਗਲ ਦੇ ਬਾਹਰਵਾਰ ਉਸਰੀ ‘ਦੁਬੇਟਾ’ ਕਾਲੌਨੀ ਨੰਗਲ ਅਤੇ ਦੁਬੇਟਾ ਵਿੱਚ ਸਾਂਝ ਦਾ ਪ੍ਰਤੀਕ ਹੈ। ਪਿੰਡ ਵਿੱਚ ਬਹੁਤੀ ਗਿਣਤੀ ਰਾਜਪੂਤਾਂ ਦੀ ਹੈ ਪਰ ਬ੍ਰਾਹਮਣਾਂ ਦੀ ਵੀ ਕਾਫ਼ੀ ਆਬਾਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ