ਮਨੈਲੀ ਪਿੰਡ ਦਾ ਇਤਿਹਾਸ | Manaili Village History

ਮਨੈਲੀ

ਮਨੈਲੀ ਪਿੰਡ ਦਾ ਇਤਿਹਾਸ | Manaili Village History

ਸਥਿਤੀ :

ਸਾਲ ਤਹਿਸੀਲ ਖਮਾਣੋਂ ਦਾ ਪਿੰਡ ਮਨੈਲੀ, ਲੁਧਿਆਣਾ – ਚੰਡੀਗੜ੍ਹ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 20 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦੇ ਬਾਨੀ ‘ਧਾਰਨੀ’ ਗੋਤ ਦੇ ਜੱਟ ਸਨ, ਜਿਨ੍ਹਾਂ ਦੇ ਇੱਥੇ ਆਉਣ ਬਾਰੇ ਦੋ ਵਿਚਾਰ ਪ੍ਰਚਲਤ ਹਨ। ਪਹਿਲਾਂ ਤਾਂ ਇਹ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਉੱਤੇ ਚੜ੍ਹਾਈ ਸਮੇਂ ਮਹਾਰਾਸ਼ਟਰ ਦੇ ਕਸਬੇ ਧਾਰਨੀ ਤੋਂ ਉਹਨਾਂ ਨਾਲ ਆਏ। ਦੂਸਰੇ ਵਿਚਾਰ ਅਨੁਸਾਰ ਉਹ ਜ਼ਿਲ੍ਹਾ ਮਹਿੰਦਰਗੜ੍ਹ ਦੇ ਇੱਕ ਪਿੰਡ ‘ਧਾਰਨ’ ਤੋਂ ਬਾਬਾ ਜੀ ਨਾਲ ਰਲ ਗਏ ਅਤੇ ਪੰਜਾਬ ਵਿੱਚ ਸਿੱਖਾਂ ਦਾ ਬੋਲਬਾਲਾ ਹੋਣ ਪਿੱਛੋਂ ਇਸ ਥਾਂ ਉੱਤੇ ਹੀ ਵੱਸ ਗਏ। ਇਸ ਥਾਂ ਦਾ ਪਹਿਲਾ ਨਾਂ ਥੇਹ ਮਦੈਲੀ ਸੀ ਜਿਹੜਾ ਕਿ ਸਮੇਂ ਦੇ ਗੇੜ ਨਾਲ ਬਦਲ ਕੇ ਮਨੈਲੀ ਬਣ ਗਿਆ। ਤਕਰੀਬਨ ਅੱਧੇ ਘਰ ਧਾਰਨੀ ਜੱਟਾਂ ਦੇ ਅਤੇ ਅੱਧੇ ਹਰੀਜਨਾਂ, ਨਾਈਆਂ, ਤੇਲੀਆਂ, ਤਰਖਾਣਾਂ, ਝਿਊਰਾਂ ਤੇ ਲੁਹਾਰਾਂ ਦੇ ਹਨ। ਪਿੰਡ ਦੀ ਮਹਾਨ ਸ਼ਖਸ਼ੀਅਤ ‘ਚਤਰ ਸਿੰਘ ਧਾਰਨੀ’ ਹੋਏ ਹਨ ਜੋ ਲਾਇਲਪੁਰ ਖਾਲਸਾ ਕਾਲਜ ਦੇ ਬਾਨੀਆਂ ਵਿਚੋਂ ਸਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!