ਹਵਾਰਾ ਕਲਾਂ ਪਿੰਡ ਦਾ ਇਤਿਹਾਸ | Hawara Village History

ਹਵਾਰਾ ਕਲਾਂ

ਹਵਾਰਾ ਕਲਾਂ ਪਿੰਡ ਦਾ ਇਤਿਹਾਸ | Hawara Village History

ਸਥਿਤੀ :

ਤਹਿਸੀਲ ਖਮਾਣੋਂ ਦਾ ਪਿੰਡ ਹਵਾਰਾ ਕਲਾਂ, ਚਮਕੌਰ ਸਾਹਿਬ – ਬੇਲਾ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 12 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਲਗਭਗ ਢਾਈ ਸੌ ਸਾਲ ਪਹਿਲਾਂ ਮਾਝੇ ਦੇ ਇੱਕ ਪਿੰਡ ‘ਖਿਆਲਾ’ ਤੋਂ ਸ. ਮੀਹਾਂ ਸਿੰਘ ਦੀ ਸਰਦਾਰੀ ਹੇਠਾਂ ਕੁਝ ਲੋਕ ਇੱਥੇ ਆ ਕੇ ਵੱਸ ਗਏ। ਇਹ ਪਿੰਡ ਸ. ਮੀਹਾਂ ਸਿੰਘ ਨੇ ਵਸਾਇਆ। ਪਿੰਡ ਦੀ ਮੋੜ੍ਹੀ ਹਲਵਾਰੇ ਨਾਂ ਦੇ ਇੱਕ ਬ੍ਰਾਹਮਣ ਨੇ ਗੱਡੀ ਜਿਸ ਦੇ ਨਾਂ ‘ਤੇ ਪਿੰਡ ਦਾ ਨਾਂ ਹਲਵਾਰਾ ਰੱਖਿਆ ਗਿਆ ਜੋ ਬਦਲਦਾ ਬਦਲਦਾ ‘ਹਵਾਰਾ’ ਬਣ ਗਿਆ। ਪਿੰਡ ਵਿਚੋਂ ਕੁੱਝ ਲੋਕ ਉਠ ਕੇ ਨੇੜੇ ਵੱਸ ਗਏ ਜਿਸ ਨੂੰ ‘ਹਵਾਰਾਖੁਰਦ’ ਕਹਿਣ ਲੱਗ ਪਏ ਅਤੇ ਇਹ ਪਿੰਡ ‘ਹਵਾਰਾ ਕਲਾਂ’ ਬਣ ਗਿਆ। ਸਾਰੀ ਜੱਟਾਂ ਦੀ ਵਸੋਂ ਮੀਹਾਂ ਸਿੰਘ ਦੇ ਘਰਾਣੇ ਦੀ ਹੈ ਜੋ ਹੀਰਾ (ਭੰਗੂ) ਗੋਤ ਦੇ ਹਨ।

ਸਿੱਖ ਮਿਸਲਾਂ ਸਮੇਂ ਇਸ ਪਿੰਡ ‘ਤੇ ਰੋਪੜ ਦੇ ਸੋਢੀਆਂ ਦਾ ਅਧਿਕਾਰ ਰਿਹਾ ਹੈ ਜਿਨ੍ਹਾਂ ਦੀਆਂ ਵਧੀਕੀਆਂ ਦੀਆਂ ਕਹਾਣੀਆਂ ਲੋਕ ਅਜੇ ਵੀ ਯਾਦ ਕਰਦੇ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment