ਮਹਦੀਆਂ ਪਿੰਡ ਦਾ ਇਤਿਹਾਸ | Mahadian Village History

ਮਹਦੀਆਂ

ਮਹਦੀਆਂ ਪਿੰਡ ਦਾ ਇਤਿਹਾਸ | Mahadian Village History

ਸਥਿਤੀ :

ਤਹਿਸੀਲ ਬੱਸੀ ਪਠਾਣਾ ਦਾ ਪਿੰਡ ਮਹਦੀਆਂ, ਬੱਸੀ ਪਠਾਣਾਂ ਤੋਂ 4 ਕਿਲੋਮੀਟਰ ਅਤੇ ਸਰਹੰਦ ਸ਼ਹਿਰ ਤੋਂ 3 ਕਿਲੋਮੀਟਰ ਦੀ ਵਿੱਥ ਤੇ ਵੱਸਿਆ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹੰਦ ਦੀ ਤਬਾਹੀ ਤੋਂ ਪਹਿਲਾਂ ਇਸ ਪਿੰਡ ਦਾ ਸਥਾਨ ਸਰਹਿੰਦ ਦੇ ਸੂਬੇਦਾਰ ਵਜੀਦ ਖਾਂ ਦਾ ਹਾਥੀਖਾਨਾ ਸੀ ਜਿਸ ਵਿੱਚ ਬੜੇ ਭਿਅੰਕਰ ਤੇ ਜੰਗੀ ਹਾਥੀ ਰੱਖੇ ਜਾਂਦੇ ਸਨ। ਇਸ ਸਥਾਨ ਉੱਤੇ ਇੱਕ ਛੋਟਾ ਜਿਹਾ ਕਿਲ੍ਹਾ ਸੀ ਜਿਸ ਵਿੱਚ ਹਾਥੀਖਾਨੇ ਦਾ ਸਭ ਤੋਂ ਵੱਡਾ ਅਫਸਰ ਮਹੱਦੀ ਖਾਂ ਪਠਾਣ ਰਹਿੰਦਾ ਸੀ ਉਸ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ਮਹੱਦੀਆਂ ਪਿਆ। ਸਰਹੰਦ ਦੀ ਤਬਾਹੀ ਸਮੇਂ ਇੱਥੋਂ ਦੇ ਬਹੁਤ ਸਾਰੇ ਲੋਕ ਜਾ ਤਾਂ ਮਾਰੇ ਗਏ ਤੇ ਜਾਂ ਇਲਾਕਾ ਛੱਡ ਕੇ ਦੌੜ ਗਏ।

ਜਦੋਂ ਨਾਭੇ ਦੇ ਮਹਾਰਾਜੇ ਨੂੰ ਨਜ਼ਰਾਨਾ ਨਾਂ ਪੇਸ਼ ਕਰਨ ਕਰਕੇ ਅਮਲੋਹ ਦੇ ਨਾਲ ਵਾਲੇ ਪਿੰਡ ਸਲਾਣੇ ਦੇ ਨੱਥਾ ਸਿੰਘ, ਸਲੇਮਾ ਸਿੰਘ ਆਦਿ ਨੂੰ ਰਿਆਸਤ ਨਾਭਾ ਵਿਚੋਂ ਕੱਢਿਆ ਗਿਆ ਤਾਂ ਉਹ ਘੁੰਮਦੇ ਘੁੰਮਾਦੇ ਇਸ ਸਥਾਨ ‘ਤੇ ਪੁੱਜੇ ਤੇ ਕਿਲ੍ਹੇ ਉਪਰ ਕਬਜ਼ਾ ਕਰ ਲਿਆ। ਉਸ ਸਮੇਂ ਮਹੱਦੀ ਖਾਂ ਪਠਾਣ ਦੀ ਬਿਰਧ ਮਾਤਾ ਕਿਲ੍ਹੇ ਅੰਦਰ ਰਹਿੰਦੀ ਸੀ ਜਿਸ ਦੀ ਅੰਤ ਤੱਕ ਇਹ ਲੋਕ ਦੇਖਭਾਲ ਕਰਦੇ ਰਹੇ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!