ਸ਼ਮਸਪੁਰ
ਸਥਿਤੀ :
ਤਹਿਸੀਲ ਅਮਲੋਹ ਦਾ ਪਿੰਡ ਸ਼ਮਸਪੁਰ, ਗੋਬਿੰਦਗੜ੍ਹ-ਮਲੇਰਕੋਟਲਾ ਸੜਕ ਤੋਂ । ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ੍ਹ ਤੋਂ 14 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
8 ਇਸ ਪਿੰਡ ਦਾ ਨਾਂ ਇੱਕ ਮੁਸਲਮਾਨ ਜਾਗੀਰਦਾਰ ਸ਼ਮਸ ਖਾਂ ਦੇ ਨਾਂ ਤੇ ਪਿਆ ਜੋ ਸਤਾਰ੍ਹਵੀ ਸਦੀ ਦੇ ਆਰੰਭ ਵਿੱਚ ਇੱਥੇ ਰਹਿੰਦਾ ਸੀ । ਬਾਬਾ ਸਿਰੀਆ ਪਿੰਡ ਹਿਆਣਾ (ਭਾਦਸੋਂ ਕੋਲ) ਦਾ ਰਹਿਣ ਵਾਲਾ ਸੀ ਜਿਸ ਦੇ ਹੱਥੋਂ ਪਿੰਡ ਦਾ ਇੱਕ ਕਤਲ ਹੋ ਗਿਆ ਜਿਸ ਕਰਕੇ ਉਹ ਸ਼ਮਸ ਖਾਂ ਦੀ ਸ਼ਰਨ ਵਿੱਚ ਆ ਗਿਆ ਅਤੇ ਉਸਦੀ ਸੇਵਾ ਕਰਨ ਲੱਗਾ। ਸ਼ਮਸ ਖਾਂ ਦੀ ਕੋਈ ਔਲਾਦ ਨਹੀਂ ਸੀ ਉਸਨੇ ਸਿਰੀਆ ਨੂੰ ਆਪਣਾ ਮੁਤਬੰਨਾ ਬਣਾ ਲਿਆ। ਉਸਦੀ ਮੌਤ ਪਿੱਛੋਂ ਬਾਬਾ ਸਿਰੀਆ ਸਾਰੀ ਜਾਗੀਰ ਦਾ ਮਾਲਕ ਬਣ ਗਿਆ। ਬਾਬੇ ਸਿਰੀਆ ਨੇ ਆਪਣੇ ਤਿੰਨੇ ਭਰਾ ਹਿਆਣ ਤੋਂ ਲਿਆ ਕੇ ਇੱਥੇ ਵਸਾ ਲਏ। ਇਹਨਾਂ ਤਿੰਨਾਂ ਭਰਾਵਾਂ ਦਾ ਗੋਤ ਧਾਲੀਵਾਲ ਸੀ ਅਤੇ ਹੁਣ ਇਸ ਪਿੰਡ ਦੇ ਸਾਰੇ ਜ਼ਿਮੀਦਾਰਾਂ ਦਾ ਇੱਕੋ ਗੋਤ ਧਾਲੀਵਾਲ ਹੈ। ਜੱਟਾਂ ਤੋਂ ਇਲਾਵਾ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ