ਜਵੰਦਾ ਗੋਤ ਦਾ ਇਤਿਹਾਸ | Jawanda Goat History |

ਇਹ ਜੈਸਲਮੇਰ ਦੇ ਰਾਜੇ ਜੈਸਲ ਦੇ ਭਰਾ ਦੁਸਲ ਦੀ ਬੰਸ ਵਿੱਚੋਂ ਹਨ । ਇਹ ਜੈਸਲਮੇਰ ਦੇ ਭੱਟੀ ਰਾਜਪੂਤ ਸਨ । ਇਹ ਬਾਰ੍ਹਵੀਂ ਸਦੀ ਦੇ ਅੰਤ ਵਿੱਚ ਬਠਿੰਡੇ, ਮਾਨਸਾ ਤੇ ਸੰਗਰੂਰ ਦੇ ਖੇਤਰ ਵਿੱਚ ਆਏ ਸਨ । ਜਵੰਦੇ ਗੋਤ ਦੇ ਮੋਢੀ ਦਾ ਨਾਮ ਜਵੰਦਾ ਹੀ ਸੀ । ਇੱਬਟਸਨ ਨੇ ਵੀ ਜਵੰਦੇ ਨੂੰ ਭੱਟੀ ਖਾਨਦਾਨ ਵਿੱਚੋਂ ਹੀ ਦੱਸਿਆ ਹੈ । ਜਵੰਦੇ ਪਹਿਲਾਂ ਪਹਿਲ ਮਾਦੋਦਾਸ ਬੈਰਾਗੀ ਦੇ ਸਿੱਖ ਹਨ । ਜਦੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਮਾਲਵੇ ਵਿੱਚ ਆਏ ਤਾਂ ਕੁਝ ਦਿਨ ਸੁਨਾਮ ਦੇ ਖੇਤਰ ਮੂਲੋਵਾਲ ਠਹਿਰਕੇ ਸੇਖੇ ਗਏ ਤਾਂ ਉਸ ਸਮੇਂ ਉਸ ਖੇਤਰ ਵਿੱਚ ਜਵੰਦਿਆਂ ਜੇ 22 ਪਿੰਡ ਸਨ । ਉਨ੍ਹਾਂ ਦਾ ਚੌਧਰੀ ਤਲੋਕਾ ਸੀ । ਉਨ੍ਹਾਂ ਨੇ ਗੁਰੂ ਜੀ ਦੀ ਪਰਵਾਹ ਨਾ ਕੀਤੀ। ਪਿੰਡ ਦੇ ਦੱਖਣ ਦੇ ਪਾਸੇ ਢਾਬ ਉੱਤੇ ਗੁਰੂ ਜੀ ਨੇ ਡੇਰਾ ਕੀਤਾ । ਉੱਥੇ ਦੁਰਗੂ ਨਾਮ ਦਾ ਹਰੀਕਾ ਜੱਟ ਰਹਿੰਦਾ ਸੀ ਉਸਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ । ਉਹ ਜੱਟ ਜਵੰਦਿਆਂ ਦਾ ਜੁਆਈ ਸੀ । ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਇਹ ਜਗ੍ਹਾ ਇੱਕ ਦਿਨ ਉਜੜ ਜਾਵੇਗੀ । ਜਵੰਦਿਆਂ ਨਾਲ ਸੈਦਪੁਰ (ਏਮਨਾਬਾਦ) ਵਾਲੀ ਹੋਣੀ ਹੈ । ਭਾਈ ਸਿੱਖਾ, ਤੂੰ ਏਥੋਂ ਆਪਣੇ ਪੁਰਾਣੇ ਪਿੰਡ ਦੁਆਬੇ ਵੱਲ ਹੀ ਚਲਾ ਜਾਅ । ਗੁਰੂ ਸਾਹਿਬ ਦੀ ਇਹ ਭਵਿੱਖਬਾਣੀ ਸੱਚੀ ਸਾਬਤ ਹੋਈ ਸੀ । ਮੁਸਲਮਾਨ ਸ਼ੇਖਾਂ ਦੀਆਂ ਫ਼ੌਜਾਂ ਨੇ ਕੁਝ ਸਮੇਂ ਮਗਰੋਂ ਜਵੰਦਿਆਂ ਨੂੰ ਉਜਾੜ ਦਿੱਤਾ ।

ਜਵੰਦਾ ਗੋਤ ਦਾ ਇਤਿਹਾਸ | Jawanda Goat History |

ਜਦ ਜਵੰਦਿਆਂ ਨੂੰ ਆਪਣੇ ਜੁਆਈ ਤੋਂ ਗੁਰੂ ਸਾਹਿਬ ਦੇ ਸਰਾਪ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਪਛਤਾਏ । ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਆਪਣੀ ਭੁੱਲ ਬਖਸ਼ਾਈ ਤਾਂ ਗੁਰੂ ਸਾਹਿਬ ਨੇ ਫਰਮਾਇਆ, “ਭਾਈ ਤੁਸੀਂ ਇੱਕ ਵਾਰ ਤਾਂ ਜ਼ਰੂਰ ਉਜੜੋਗੇ ਪਰ ਜਿੱਥੇ ਜਾਓਗੇ ਸਰਦਾਰੀ ਕਾਇਮ ਰਹੂ ” ਇਹ ਘਟਨਾ ਸੰਤ ਵਿਸਾਖਾ ਸਿੰਘ ਨੇ ਵੀ ‘ਮਾਲਵਾ ਇਤਿਹਾਸ’ ਭਾਗ ਪਹਿਲਾ ਵਿੱਚ ਵਰਣਨ ਕੀਤੀ ਹੈ । ਇੱਕ ਜਵੰਦਾ ਪਿੰਡ ਅੰਮ੍ਰਿਤਸਰ ਵਿੱਚ ਹੈ । ਮੁਸਲਮਾਨ ਸ਼ੇਖਾਂ ਦੇ ਉਜਾੜੇ ਹੋਏ ਜਵੰਦੇ ਜੱਟ ਕੁਝ ਸਹਾਰਨਪੁਰ ਵੱਲ ਚੱਲੇ ਗਏ ਕੁਝ ਮਾਲਵੇ ਵਿੱਚ ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ ਤੇ ਲੁਧਿਆਣੇ ਵੱਲ ਚਲੇ ਗਏ। ਸਹਾਰਨਪੁਰ ਤੇ ਮਾਲਵੇ ਦੇ ਜਵੰਦੇ ਹੁਣ ਸਾਰੇ ਸਿੱਖ ਬਣ ਗਏ ਹਨ। ਹੁਣ ਬਹੁਤੇ ਜਵੰਦੇ ਸੰਗਰੂਰ ਦੇ ਖੇਤਰ ਸੁਨਾਮ, ਬਰਨਾਲਾ ਤੇ ਮਲੇਰਕੋਟਲਾ ਵਿੱਚ ਆਬਾਦ ਹਨ। ਇਸ ਖੇਤਰ ਵਿੱਚ ਜਵੰਦਾ ਤੇ ਪਿੰਡੀ ਜਵੰਦੇ ਇਨ੍ਹਾਂ ਦੇ ਉੱਘੇ ਪਿੰਡ ਹਨ। ਜਵੰਦਾ ਗੋਤ ਦੇ ਲੋਕ ਬਹੁਤੇ ਮਾਲਵੇ ਵਿੱਚ ਹਨ। ਮਾਝੇ ਦੁਆਬੇ ਵਿੱਚ ਬਹੁਤ ਹੀ ਘੱਟ ਹਨ। ਇਹ ਸਾਰੇ ਜੱਟ ਸਿੱਖ ਹੀ ਹਨ। ਮਾਲਵੇ ਦਾ ਸੁੱਚਾ ਸੂਰਮਾ ਸਮਾਉਂ ਪਿੰਡ ਦਾ ਜਵੰਦਾ ਜੱਟ ਸੀ।

ਜਵੰਦਾ ਗੋਤ ਦਾ ਇਤਿਹਾਸ | Jawanda Goat History |

Leave a Comment

error: Content is protected !!