ਦੁਤਾਲ
ਸਥਿਤੀ :
ਤਹਿਸੀਲ ਪਾਤੜਾਂ ਦਾ ਇਹ ਪਿੰਡ ਦੁਤਾਲ ਪਾਤੜਾਂ-ਨਿਰਵਾਨਾ ਸੜਕ ਤੋਂ 2 ਕਿਲੋਮੀਟਰ ਤੇ ਹੈ ਤੇ ਰੇਲਵੇ ਸਟੇਸ਼ਨ ਜਾਖਲ ਤੋਂ 39 ਕਿਲੋਮੀਟਰ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਪੁਰਾਣੇ ਸਮੇਂ ਵਿੱਚ ਕਿਸੇ ਨਾਨੇ ਨੇ ਆਪਣੇ ਦੋਹਤੇ ਨੂੰ ਇੱਥੇ ਵਸਾਇਆ ਸੀ। ਦੋਹਤੇ ਲਾਲ ਕਹਿੰਦੇ-ਕਹਿੰਦੇ ਇਸ ਪਿੰਡ ਦਾ ਨਾਂ ‘ਦੁਤਾਲ’ ਪੈ ਗਿਆ। ਇਹ ਮੁਸਲਮਾਨਾਂ ਪਿੰਡ ਸੀ ਜਿੱਥੇ ਰੰਗੜ ਰਾਜਪੂਤ ਖੇਤੀ ਕਰਦੇ ਸਨ ਤੇ ਕੁੱਝ ਹਿੰਦੂ ਵੀ ਆ ਕੇ ਵੱਸ ਗਏ ਪਰ ਔਰੰਗਜ਼ੇਬ ਦੇ ਰਾਜ ਵਿੱਚ ਸਭ ਹਿੰਦੂ ਮੁਸਲਮਾਨ ਹੋ ਗਏ। ਇੱਥੇ ਇੱਕ ਬਹੁਤ ਪੁਰਾਣੀ ਮੁਸਲਮਾਨਾਂ ਦੀ ਮਸੀਤ ਹੈ ਜਿਸ ਦੀ ਸੁੰਦਰ ਮੀਨਾਕਾਰੀ ਕਲਾ ਦਾ ਇੱਕ ਨਮੂਨਾ ਹੈ।
ਆਜ਼ਾਦੀ ਤੇ ਬਾਅਦ ਜ਼ਿਲ੍ਹਾ ਸ਼ੇਖੂਪੁਰਾ ਦੇ ਵਿਰਕ ਲੋਕਾਂ ਨੂੰ ਇਸ ਦੀਆਂ ਜ਼ਮੀਨਾਂ ਅਲਾਟ ਹੋਈਆਂ। ਸ਼ੇਖੂਪੁਰਾ ਦੇ ਇੱਕ ਪਿੰਡ ਵਰਨ ਵਿੱਚ ਇੱਕ ਕਰਨੀ ਵਾਲੇ ਹਿੰਦੂ ਸਿੱਖ ਵਿਅਕਤੀ ਬਾਬਾ ਸੱਤੋ ਦੀ ਸਮਾਧ ਸੀ । ਵਿਰਕ ਲੋਕਾਂ ਨੇ ਉਸ ਪਿੰਡ ਤੋਂ ਸਮਾਧ ਦੀਆਂ 1 ਇੱਟਾਂ ਇਸ ਪਿੰਡ ਵਿੱਚ ਲਿਆ ਕੇ ਸਮਾਧ ਬਣਾਈ ਜਿੱਥੇ ਹਰ ਸਾਲ 9 ਚੇਤਰ ਨੂੰ ਭਾਰੀ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ