ਸਿੱਧੂਵਾਲ
ਸਥਿਤੀ :
ਤਹਿਸੀਲ ਪਟਿਆਲੇ ਦਾ ਪਿੰਡ ਸਿੱਧੂਵਾਲ, ਪਟਿਆਲਾ-ਭਾਦਸੋਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਪਟਿਆਲਾ ਤੋਂ 8 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਸਿੱਧੂਵਾਲ, ਸਿੱਧੂ ਖਾਨਦਾਨ ਦੇ ਇੱਕ ਵਡੇਰੇ ਨੇ ਵਸਾਇਆ ਸੀ ਜਿਸ ਲਈ ਮਹਾਰਾਜਾ ਪਟਿਆਲਾ ਤੋਂ ਜ਼ਮੀਨ ਖਰੀਦੀ ਗਈ ਸੀ ਤੇ ਇਸ ਖਰੀਦ ਵਿੱਚ ਅੰਗਰੇਜ਼ਾਂ ਨੇ ਮਾਲੀ ਮਦਦ ਦਿੱਤੀ ਸੀ। ਅੰਗਰੇਜ਼ੀ ਰਾਜ ਵਿੱਚ ਇਹ ਪਿੰਡ ਕਰਨਾਲ (ਹਰਿਆਣਾ) ਜ਼ਿਲ੍ਹਾ ਹੈਡਕੁਆਟਰ ਨਾਲ ਜੁੜਿਆ ਹੋਇਆ ਸੀ, ਇਸ ਲਈ ਥਾਣਾ ਗੁਲਾ ਚੀਕਾ ਤੇ ਤਹਿਸੀਲ ਕੈਥਲ ਲਗਦੀ ਸੀ।
ਇਹ ਪਿੰਡ ਲਗਭਗ 400 ਸਾਲ ਪੁਰਾਣਾ ਹੈ ਤੇ ਅੰਗਰੇਜ਼ੀ ਰਾਜ ਸਮੇਂ ਪੰਜਾਬ ਦੇ ਉਹਨਾਂ ਪਿੰਡਾਂ ਵਿੱਚੋਂ ਇੱਕ ਸੀ ਜਿੱਥੇ ਅੰਗਰੇਜ਼ਾਂ ਨੇ ਰਿਆਸਤੀ ਰਾਜਿਆਂ ਉੱਤੇ ਨਿਗਾਹ। ਰੱਖਣ ਲਈ ਆਪਣੇ ਪਿੱਠੂ ਸਰਦਾਰ ਰੱਖੇ ਹੋਏ ਸਨ ਜਿਨ੍ਹਾਂ ਨੂੰ ਅੰਗਰੇਜ਼ ਸਰਕਾਰ ਭਾਰੀ ਮਾਲੀ ਮਦਦ ਦੇਂਦੀ ਸੀ ਪਰ ਸਾਰਾ ਕੰਟਰੋਲ ਆਪਣੇ ਹੱਥ ਰੱਖਦੀ ਸੀ। ਕਿਹਾ ਜਾਂਦਾ ਹੈ। ਕਿ ਜਦੋਂ ਵੀ ਆਸ ਪਾਸ ਦੀਆਂ ਰਿਆਸਤਾਂ ਵਿੱਚ ਕੋਈ ਹਿੱਲ ਜੁੱਲ ਹੁੰਦੀ ਤਾਂ ਅੰਗਰੇਜ਼ ਅਧਿਕਾਰੀ ਇਸੇ ਪਿੰਡ ਵਿੱਚ ਆ ਡੇਰਾ ਲਾਉਂਦੇ ਸਨ ਤੇ ਰਿਆਸਤੀ ਰਾਜੇ ਇੱਥੇ ਆਪਣਾ ਕੋਈ ਦਖਲ ਨਹੀਂ ਦੇ ਸਕਦੇ ਸਨ। ਪਟਿਆਲੇ ਦੇ ਇਲਾਕੇ ਵਿੱਚ ਉਸ ਸਮੇਂ ਇਹੋ ਜਹੇ ਤਿੰਨ ਟਿਕਾਣੇ ਸਨ – ਬਾਰਨ, ਰੱਖੜਾ ਤੇ ਸਿੱਧੂਵਾਲ। ਸਿੱਧੂਵਾਲ ਦਾ ਮੁੱਖ ਮਾਲਕ “ਰਾਜਾ ਆਫ਼ ਸਿੱਧੂਵਾਲ” ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਉਸ ਰਾਜੇ ਦਾ ਮਹਿਲ ਹੁਣ ਵੀ ਪਿੰਡ ਵਿੱਚ ਮੌਜੂਦ ਹੈ ਜਿਸ ਉੱਤੇ ਸਿੱਧੂ ਖਾਨਦਾਨ ਦਾ ਕਬਜ਼ਾ ਚਲਿਆ ਆ ਰਿਹਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ