ਫੱਗੂਵਾਲਾ
Contents
hide
ਸਥਿਤੀ :
ਤਹਿਸੀਲ ਸੰਗਰੂਰ ਦਾ ਪਿੰਡ ਫੱਗੂਵਾਲਾ, ਭਵਾਨੀਗੜ੍ਹ – ਸੰਗਰੂਰ ਸੜਕ ਤੇ ਸਥਿਤ ਭਵਾਨੀਗੜ੍ਹ ਤੋਂ 3 ਕਿਲੋਮੀਟਰ ਤੇ ਸੰਗਰੂਰ ਸਟੇਸ਼ਨ ਤੋਂ 16 ਕਿਲੋਮੀਟਰ ਦੀ ਦੂਰੀ ਤੇ ਹੈ।
ਇਤਿਹਾਸਕ ਪਿਛੋਕੜ :
ਇਸ ਪਿੰਡ ਦੀ ਨੀਂਹ ਫੱਗੂ ਸਿੰਘ ਨਾਮੀ ਜਿਮੀਂਦਾਰ ਨੇ ਅੱਜ ਤੋਂ ਪੌਣੇ ਤਿੰਨ ਸੌ ਸਾਲ ਪਹਿਲਾਂ ਰੱਖੀ ਸੀ। ਜੋ ਫੱਗੂਵਾਲਾ ਨਾਮ ਨਾਲ ਮਸ਼ਹੂਰ ਹੋ ਗਿਆ। ਇਸ ਪਿੰਡ ਦੇ ਮੋਢੀ ਬਾਬਾ ਫੱਗੂ ਸਿੰਘ ਦਾ ਪੜਪੋਤਾ ਜਥੇਦਾਰ ਜੰਗੀਰ ਸਿੰਘ ਫੱਗੂਵਾਲਾ ਪੰਜਾਬ ਦੀ ਅਕਾਲੀ ਸਿਆਸਤ ਵਿੱਚ ਮਸ਼ਹੂਰ ਹੋਇਆ। ਫਗੂਵਾਲਾ ਖੁਸ਼ਹਾਲ ਤੇ ਰਾਜਨੀਤਿਕ ਚੇਤੰਨ ਪਿੰਡ ਹੈ। ਇਸ ਪਿੰਡ ਦੇ ਨਾਲ ਹੀ ਨੌਵੀਂ ਪਾਤਸ਼ਾਹੀ ਦੀ ਯਾਦ ਵਿੱਚ ਇੱਕ ਬੜਾ ਖੂਬਸੂਰਤ ਗੁਰਦੁਆਰਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ