ਬੋਹਾ
ਸਥਿਤੀ :
ਤਹਿਸੀਲ ਬੁੱਢਲਾਡਾ ਦਾ ਪਿੰਡ ਬੋਹਾ, ਬੁੱਢਲਾਡਾ – ਰੱਤੀਆਂ ਸੜਕ ਤੇ ਬੁੱਢਲਾਡਾ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਾਢੇ ਛੇ ਸੌ ਸਾਲ ਪੁਰਾਣਾ ਹੈ। ਇਸ ਪਿੰਡ ਨੂੰ ਵਸਾਉਣ ਵਾਲੇ ਜੱਟ ਸਿੱਖ ਦਈਆ ਗੋਤ ਦੇ ਰਾਜਪੂਤ ਸਨ ਅਤੇ ਇੱਕ ਘਰ ਅਗਰਵਾਲ ਦਾ ਸੀ। ਇਸ ਪਿੰਡ ਦਾ ਨਾਂ ਰੱਖਣ ਉੱਤੇ ਜੱਟ ਸਿੱਖਾਂ ਤੇ ਰਾਜਪੂਤਾਂ ‘ਚ ਮਤਭੇਦ ਹੋ ਗਿਆ। ਅਗਰਵਾਲ ਦਾ ਨਾਂ ਬੋਈਆ ਸੀ। ਅਖੀਰ ‘ਚ ਉਸ ਦੇ ਨਾਂ ਤੇ ਪਿੰਡ ਦਾ ਨਾ ‘ਬੋਈਆ’ ਰੱਖਿਆ ਗਿਆ ਜੋ ਹੌਲੀ-ਹੌਲੀ ‘ਬੋਹਾ’ ਹੋ ਗਿਆ। ਕਾਫ਼ੀ ਦੇਰ ਬਾਅਦ ਇੱਥੇ ਕਾਫੀ ਗਿਣਤੀ ਵਿੱਚ ਮੁਸਲਮਾਨ ਡੋਗਰ ਆ ਵਸੇ ਜੋ ਚੋਰੀਆਂ, ਡਾਕਿਆਂ ਵਿੱਚ ਮਸ਼ਹੂਰ ਸਨ। ਅਜ਼ਾਦੀ ਤੋਂ ਪਿੱਛੋਂ ਗੁਜਰਾਂਵਾਲੇ ਜ਼ਿਲ੍ਹੇ ਦੇ ਅਲਾਟੀ ਇੱਥੇ ਆ ਕੇ ਵੱਸ ਗਏ।
ਬੋਹਾ ਥਾਣੇ ਨੂੰ ਪੰਜ ਪਿੰਡ ਲਗਦੇ ਹਨ ਤੇ ਇਹ ਇਸ ਜ਼ਿਲ੍ਹੇ ਦਾ ਸਭ ਤੋਂ ਵੱਡਾ ਥਾਣਾ ਹੈ। ਇਸ ਪਿੰਡ ਦੇ ਕਈ ਵਿਅਕਤੀਆਂ ਨੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਪਾਇਆ। ਸ. ਜਸਵੰਤ ਸਿੰਘ, ਸ. ਭਾਗ ਸਿੰਘ, ਗੰਗਾ ਸਿੰਘ ਅਤੇ ਪ੍ਰੀਤਮ ਸਿੰਘ ਨੇ ਕਈ ਵਾਰ ਜ਼ੇਲ੍ਹ ਕੱਟੀ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ