ਕੋਟ ਭਾਰਾ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਬਠਿੰਡਾ-ਮਾਨਸਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ‘ਕੋਟ ਫਤਿਹ’ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸੋਹਲਵੀ ਸਦੀ ਦੇ ਅਖੀਰ ਤੇ ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਬਣੇ ਇਸ ਪਿੰਡ ਦਾ ਨਾਂ ਇਸ ਵਿੱਚ ਰਹਿੰਦੇ ਇੱਕ ਬਜ਼ੁਰਗ ‘ਭਾਰਾ’ ਦੇ ਨਾਂ ਤੇ ਪਿਆ। ‘ਭਾਰੇ’ ਦੀ ਔਲਾਦ ਵੀ ਇਸ ਪਿੰਡ ਵਿੱਚ ਮੌਜੂਦ ਹੈ। ਇਹ ਪਿੰਡ ‘ਨੱਤ ਬਘੈਹਰ ਪਿੰਡ ਵਿੱਚੋਂ ਬੱਝਿਆ ਹੈ। ਇਸ ਪਿੰਡ ਵਿੱਚ ਬਹੁਤੇ ਘਰ ਢਿੱਲੋਂ, ਮਾਨ, ਸਿੱਧੂ, ਔਲਖ, ਸੰਧੂ ਆਦਿ ਜੱਟਾਂ ਦੇ ਹਨ। ਬ੍ਰਾਹਮਣ, ਬਾਣੀਏ ਤਰਖਾਣ ਤੇ ਹੋਰ ਜਾਤਾਂ ਦੇ ਲੋਕ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ