ਮੋਰਾਂ ਵਾਲੀ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਮੋਰਾਂ ਵਾਲੀ, ਫਰੀਦਕੋਟ – ਤਲਵੰਡੀ ਭਾਈ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੂਰ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਅੱਜ ਤੋਂ ਲਗਭਗ ਚਾਰ ਸੌ ਸਾਲ ਪਹਿਲਾਂ ਬੱਝਿਆ। ਦੱਸਿਆ ਜਾਂਦਾ ਹੈ ਕਿ ਚੱਕ ਸਿੰਘ ਗਿੱਲ ਨਾਂ ਦਾ ਚੌਧਰੀ ਪਿੰਡ ਗਿੱਲ (ਜ਼ਿਲ੍ਹਾ ਫਿਰੋਜ਼ਪੁਰ) ਤੋਂ ਉਠ ਕੇ ਇੱਥੇ ਆ ਵਸਿਆ ਅਤੇ ਉਸ ਦੇ ਨਾਲ ਮਿੱਤੇ ਵਾਲੀ, ਜੋ ਮੁਦੱਕੀ ਦੇ ਕੋਲ ਹੈ, ਤੋਂ ਉੱਠ ਕੇ ਕੁੱਝ ਸੰਧੂ ਵੀ ਇੱਥੇ ਆ ਕੇ ਵੱਸ ਗਏ। ਪਿੰਡ ਵਾਲੀ ਥਾਂ ਤੇ ਪਹਿਲੇ ਬਹੁਤ ਵੱਡੀ ਢਾਬ ਸੀ ਜਿਸ ਵਿੱਚ ਬਹੁਤ ਵਣ, ਝਾੜੀਆਂ, ਜੰਡ ਆਦਿ ਸਨ, ਇਲਾਕਾ ਨੀਵੀਂ ਥਾਂ ਤੇ ਹੋਣ ਕਰਕੇ ਕਾਫੀ ਹਰਿਆ ਭਰਿਆ ਸੀ ਅਤੇ ਇੱਥੇ ਵੱਡੀ ਸੰਖਿਆ ਵਿੱਚ ਮੋਰ ਹੀ ਮੋਰ ਰਹਿੰਦੇ ਸਨ। ਇਹ ਢਾਬ ‘ਮੋਰਾਂ ਦੀ ਢਾਬ’ ਕਹਾਉਂਦੀ ਸੀ, ਜਿਸ ਕਰਕੇ ਪਿੰਡ ਦਾ ਨਾਂ ‘ਮੋਰਾਂ ਵਾਲੀ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ