ਕੋਹਾਰਵਾਲਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਕੋਹਾਰਵਾਲਾ, ਕੋਟਕਪੂਰਾ – ਹਰੀ ਨੌ ਸੜਕ ਤੋਂ। ਕਿਲੋਮੀਟਰ ਦੂਰ ਅਤੇ ਕੋਟਕਪੂਰਾ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਬਜ਼ੁਰਗਾਂ ਦੀ ਜਾਣਕਾਰੀ ਅਨੁਸਾਰ ਪਿੰਡ ਕੁਹਾਰਵਾਲਾ 1902 ਈਸਵੀ ਵਿੱਚ ਬੱਝਿਆ ਤੇ ਇਸ ਦੀ ਮੋਹੜੀ ਬਾਬਾ ਫੌਜਾ ਸਿੰਘ ਨੇ ਗੱਡੀ। ਪੁਰਾਣੇ ਸਮਿਆਂ ਵਿੱਚ ਪੱਕੀ। ਇੱਟ ਘੱਟ ਮਿਲਦੀ ਸੀ ਅਤੇ ਪਾਣੀ ਦੀ ਘਾਟ ਸੀ, ਕੱਚੀ ਮਿੱਟੀ ਕੱਢ ਕੱਢ ਕੇ ਖੂਹ ਪੁੱਟਿਆ। ਜਾਂਦਾ ਸੀ। ਡਿੱਗਦੀ ਮਿੱਟੀ ਨੂੰ ਥੰਮ੍ਹਨ ਵਾਸਤੇ ਸਿਰੇ ਤੇ ਕਾਨਿਆਂ ਦੀਆਂ ਪੱਤਲਾਂ ਬੰਨ ਬੰਨ ਖੜ੍ਹੀਆਂ ਕਰਦੇ ਸਨ ਇਸ ਤਰ੍ਹਾਂ ਜਿਹੜਾ ਖੂਹ ਬਣਦਾ ਸੀ, ਉਸ ਨੂੰ ਕੱਚੀ ਕੁਹਾਰ ਕਿਹਾ ਜਾਂਦਾ ਸੀ। ਉਸ ਸਮੇਂ ਪਿੰਡ ਵਿੱਚ ‘ਕੁਹਾਰਾਂ’ ਕਰਕੇ ਪਿੰਡ ਦਾ ਨਾਂ ‘ਕੋਹਾਰਵਾਲਾ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ