ਘਣੀਏ ਵਾਲਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਘਣੀਏ ਵਾਲਾ, ਮੋਗਾ – ਕੋਟਕਪੂਰਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੋਟਕਪੂਰਾ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਸੰਨ 1823 ਵਿੱਚ ਪਿੰਡ ਰੋਡੇ ਤੋਂ ਆ ਕੇ ਬਾਬਾ ਘਣੀਆ ਸਿੰਘ ਨੇ ਮਹਾਰਾਜਾ ਫਰੀਦਕੋਟ ਦੇ ਇਲਾਕੇ ਵਿੱਚ ਅਬਾਦ ਕੀਤਾ । ਬਾਬਾ ਘਣੀਏ ਦੇ ਨਾਲ ਉਸਦੇ ਦੋ ਪੁੱਤਰ ਕਰਮ ਸਿੰਘ ਤੇ ਕੋਇਰ ਸਿੰਘ ਅਤੇ ਪੋਤਰੇ ਵੀ ਨਾਲ ਆਏ। ਪਿੱਛੋਂ ਉਹਨਾਂ ਨੇ ਹੋਰ ਜਾਤਾਂ ਦੇ ਬੰਦੇ ਵੀ ਲਿਆ ਕੇ ਵਸਾਏ। ਬਾਬਾ ਘਣੀਆ ਸਿੰਘ ਦੇ ਸੁਰਗਵਾਸ ਹੋ ਜਾਣ ’ਤੇ ਉਸਦਾ ਵੱਡਾ ਲੜਕਾ ਕਰਮ ਸਿੰਘ ਹਰਦੁਆਰ ਫੁੱਲ ਲੈ ਕੇ ਗਿਆ ਤਾਂ ਉੱਥੋਂ ਨਿਹਾਲ ਅਤੇ ਖੁਸ਼ਹਾਲ ਦੋ ਸੱਕੇ ਭਰਾ ਜੋ ਕਾਫੀ ਤਕੜੇ ਸਨ ਨੂੰ ਨਾਲ ਪਿੰਡ ਲੈ ਕੇ ਆਇਆ। ਇਹ ਦੋਵੇਂ ਭਰਾ ਕਰਮ ਸਿੰਘ ਦੇ ਸੱਜੇ-ਖੱਬੇ ਅੰਗ ਰਖਿਅਕਾਂ ਵਜੋਂ ਰਹਿੰਦੇ ਸਨ । ਇਹਨਾਂ ਨੂੰ 40 • 40 ਘੁਮਾਂ ਜ਼ਮੀਨ ਦੇ ਦਿੱਤੀ ਗਈ। ਨਿਹਾਲ ਦੀ ਕੋਈ ਔਲਾਦ ਨਹੀਂ ਹੋਈ ਪਰ ਖੁਸ਼ਹਾਲ ਦੀ ਔਲਾਦ ਅਜੇ ਵੀ ਪਿੰਡ ਵਿੱਚ ਵੱਸ ਰਹੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ