ਦਿਉ ਗੋਤ ਦਾ ਇਤਿਹਾਸ | Deo Goat History |

ਦਿਉ ਸੂਰਜਬੰਸੀ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿੱਚੋਂ ਹਨ। ਇਨ੍ਹਾਂ ਦਾ ਵਡੇਰਾ ਮਹਾਜ਼ (Mahaj) ਸੀ । ਇਸ ਦੇ ਪੰਜ ਪੁੱਤਰ ਦਿਉ, ਦੇਵਲ, ਔਲਖ, ਸੋਹਲ ਤੇ ਕੌਮ (Kom) ਸਨ । ਸਿਆਲਕੋਟ ਦੇ ਦਿਉ ਆਪਣੇ ਵਡੇਰੇ ਸਨਕਤਰਾ (Sankatra) ਦੀ ਮਾਨਤਾ ਕਰਦੇ ਸਨ । ਦਿਉ, ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ । ਇਹ ਮਾਨ ਜੱਟਾਂ ਨਾਲ ਵੀ ਰਿਸ਼ਤੇਦਾਰੀਆਂ ਨਹੀਂ ਕਰਦੇ ਸਨ। ਦਿਉ ਗੋਤ ਦਾ ਮੋਢੀ ਦਿਉ ਸੀ । ਇਹ ਧਾਰਾ ਨਾਗਰੀ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਆਏ ਹਨ । ਪੰਜਾਬ ਵਿੱਚ ਇਨ੍ਹਾਂ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ । ਰਾਜੇ ਜੱਗਦੇਉ ਦਾ ਕਿਲ੍ਹਾ ਵੀ ਲੁਧਿਆਣੇ ਦੇ ਖੇਤਰ ਜਰਗ ਵਿੱਚ ਹੀ ਸੀ । ਲੁਧਿਆਣੇ ਦੇ ਨਾਲ ਲੱਗਦੇ ਫਿਰੋਜ਼ਪੁਰ ਤੇ ਸੰਗਰੂਰ ਦੇ ਖੇਤਰਾਂ ਵਿੱਚ ਵੀ ਕੁਝ ਦਿਉ ਗੋਤ ਦੇ ਲੋਕ ਵੱਸਦੇ ਹਨ। ਦਿਉ ਗੋਤ ਦੇ ਲੋਕ ਬਹੁਤੇ ਲੁਧਿਆਣੇ ਜ਼ਿਲ੍ਹੇ ਵਿੱਚ ਹੀ ਹਨ । ਪਾਤੜਾਂ ਪਾਸ ਦਿਉਗੜ ਪਿੰਡ ਦੇਉ ਗੋਤ ਦੇ ਜੱਟਾਂ ਦਾ ਹੈ । ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਵਿੱਚ ਵੀ ਦਿਉ ਜਾਂ ਦੇਵ ਗੋਤ ਦੇ ਜੱਟ ਕਾਫੀ ਹਨ । ਲੁਧਿਆਣੇ ਤੋਂ ਉੱਠਕੇ ਕੁਝ ਦਿਉ ਗੋਤ ਦੇ ਜੱਟ ਮਾਝੇ ਦੇ ਖੇਤਰ ਅੰਮ੍ਰਿਤਸਰ, ਗੁਰਦਾਸਪੁਰ ਤੇ ਲਾਹੌਰ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ ਤਰਨਤਾਰਨ ਤੋਂ ਨੌ ਕਿਲੋਮੀਟਰ ਪੂਰਬ ਵਿੱਚ ਦਿਉ ਪਿੰਡ ਨਿਰੋਲ ਦੇਉਆਂ ਦਾ ਹੈ । ਮਾਝੇ ਤੋਂ ਬਹੁਤੇ ਦਿਉ ਜੱਟ ਸਿਆਲਕੋਟ ਤੇ ਗੁਜਰਾਂ ਵਾਲਾ ਖੇਤਰ ਵਿੱਚ ਜਾਕੇ ਵੱਸਣ ਲੱਗ ਪਏ । ਸਾਂਦਲਬਾਰ ਵਿੱਚ ਵੀ ਕਾਫੀ ਦਿਉ ਗੋਤ ਦੇ ਜੱਟ ਵਸਦੇ ਸਨ । ਪੱਛਮੀ ਪੰਜਾਬ ਵਿੱਚ ਕਾਫੀ ਦਿਉ ਜੱਟ ਮੁਸਲਮਾਨ ਬਣ ਗਏ ਸਨ । ਮਹਿਮਨ ਦੇਉ ਮਹਾਨ ਭਗਤ ਸੀ ।

ਦਿਉ ਗੋਤ ਦਾ ਇਤਿਹਾਸ | Deo Goat History |

ਦੇਉ ਜੱਟ ਪਿੰਡ ਦੇ ਛੱਪੜ ਤੇ ਜਾਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਸਨ । ਬਕਰੇ ਦੀ ਬਲੀ ਦਿੰਦੇ ਸਨ । ਪੰਡਤ ਤੋਂ ਬਕਰੇ ਦੇ ਖੂਨ ਦਾ ਟਿੱਕਾ ਲਵਾਕੇ ਆਪਣੇ ਇਕੱਠੇ ਹੋਏ ਭਾਈਚਾਰੇ ਦੇ ਲੋਕਾਂ ਵਿੱਚ ਵਿਆਹੇ ਤੇ ਅਣਵਿਆਹੇ ਵਿੱਚ ਅੱਡੋ-ਅੱਡ ਰੋਟੀਆਂ ਵੰਡਦੇ ਸਨ । ਇਹ ਪੁਰਾਣੇ ਰਿਵਾਜ ਹੁਣ ਖ਼ਤਮ ਹੋ ਗਏ ਹਨ। ਪੰਜਾਬ ਵਿੱਚ ਦਿਉ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ । 1881 ਈਸਵੀ ਦੀ ਸਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਦੇਉ ਜੱਟਾਂ ਦੀ ਗਿਣਤੀ 9284 ਸੀ । ਖੰਨੇ ਲਾਗੇ ਇਕ ਸਲੋਦੀ ਪਿੰਡ ਹੈ। ਏਥੇ ਹਰ ਸਾਲ ਦਿਵਾਲੀ ਵਾਲੇ ਦਿਨ ਨਵੇਂ ਵਿਆਹੇ ਜੋੜੇ ਸੱਤੀਆਂ ‘ਤੇ ਮੱਥਾ ਟੇਕਣ ਜਾਂਦੇ ਹਨ। ਏਥੇ ਦੇਉ ਤੇ ਜੱਗਦੇਉ ਗੋਤ ਦੇ ਲੋਕਾਂ ਦਾ ਭਾਰੀ ਮੇਲਾ ਲੱਗਦਾ ਹੈ। ਲੋਕ ਦੂਰੋਂ-ਦੂਰੋਂ ਮੱਥਾ ਟੇਕਣ ਆਉਂਦੇ ਹਨ ਭਾਰਤ ਦੇ ਕਈ ਪ੍ਰਾਤਾਂ ਵਿੱਚ ਵੱਡੇ ਆਦਮੀ ਦੇ ਨਾਮ ਦੇ ਪਿੱਛੇ ਰਾਊ ਜਾਂ ਦਿਉ ਲੱਗਦਾ ਹੈ । ਦਿਉ ਦਲਿਤ ਜਾਤੀਆਂ ਵਿੱਚ ਵੀ ਹਨ । ਪੰਜਾਬ ਵਿੱਚ ਦਿਉ ਜੱਟ ਸਿੱਖ ਹਨ । ਇਹ ਕਾਫੀ ਸੂਝਵਾਨ ਤੇ ਮਿਹਨਤੀ ਹਨ । ਕੁਝ ਦਿਉ ਰਾਮਗੜ੍ਹੀਏ ਖਾਣ ਹਨ ।

ਦਿਉ ਗੋਤ ਦਾ ਇਤਿਹਾਸ | Deo Goat History |

 

Leave a Comment

error: Content is protected !!