ਲੱਖੇਵਾਲੀ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਲੱਖੇਵਾਲੀ, ਮੁਕਤਸਰ – ਫਾਜ਼ਿਲਕਾ ਸੜਕ ‘ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਲੱਖੇਵਾਲੀ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਬਾਰੇ ਦੱਸਿਆ ਜਾਂਦਾ ਹੈ ਕਿ ਦੋਦਾ ਦੀ ਔਲਾਦ ਵਜ਼ੀਰ ਸਿੰਘ ਆਦਿ ਜੋ ਚਾਰ ਭਰਾ ਸਨ ਪਹਿਲਾਂ ਇੱਥੇ ਆ ਕੇ ਵੱਸੇ। ਲੱਖੇ ਸ਼ਾਹ ਮੁਸਲਮਾਨ ਦੇ ਨਾਂ ਤੇ ਪਿੰਡ ਦਾ ਨਾਂ ‘ਲੱਖੇਵਾਲੀ’ ਪਿਆ। ਇਸ ਪਿੰਡ ਤੇ ਮੁਸਲਮਾਨਾਂ, ਅੰਗਰੇਜ਼ਾਂ ਤੇ ਫੇਰ ਰਾਜਾ ਫਰੀਦਕੋਟ ਦਾ ਕਬਜ਼ਾ ਰਿਹਾ। ਇਸ ਪਿੰਡ ਵਿੱਚ ਭਾਗਸਰ ਤੋਂ ਵੀ ਕਈ ਲੋਕ ਆ ਕੇ ਵੱਸੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ