ਦੋਸਾਂਝ ਗੋਤ ਦਾ ਇਤਿਹਾਸ | Dosanjh Goat History |

ਦੋਸਾਂਝ ਸਰੋਹਾ ਰਾਜਪੂਤਾਂ ਵਿੱਚੋਂ ਹਨ। ਰਾਜਸਥਾਨ ਦਾ ਸਰੋਈ ਨਗਰ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ । ਇਹ ਪੰਜਾਬ ਵਿੱਚ ਰਾਜਸਤਾਨ ਤੋਂ ਆਏ ਹਨ । ਪਹਿਲਾਂ ਇਹ ਫਿਰੋਜ਼ਪੁਰ ਦੇ ਖੇਤਰ ਵਿੱਚ ਆਬਾਦ ਹੋਏ ਹਨ । ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘੇ, ਮਲ੍ਹੀ, ਢਿੱਲੋਂ, ਢੀਂਡਸੇ ਤੇ ਦੁਸਾਂਝ ਸਨ। ਮੋਗੇ ਦੇ ਖੇਤਰ ਵਿੱਚ ਆਕ ਦੇ ਪੰਜ ਪੁੱਤਰ ਸੰਘੇ ਮਲਜੱਟਾਂ ਦਾ ਹੈ। ਮਾਨਸਾ ਦੇ ਇਲਾਕੇ ਵਿੱਚ ਦੋਸਾਂਝ ਹਿੰਦੂ ਜਾਣ ਰਸਾਂਬ ਪਿੰਡ ਦੋਸਾਂਝ ਜੱਟ ਸੰਘੇ, ਮਲ੍ਹੀ, ਢੀਂਡਸੇ ਤੇ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ। ਫਿਰੋਜ਼ਪੁਰ ਦੇ ਖੇਤਰ ਤੋਂ ਬਹੁਤੇ ਦੋਸਾਂਝ ਗੋਤ ਦੇ ਲੋਕ ਦੁਆਬੇ ਵੱਲ ਚਲੇ ਗਏ। ਜਲੰਧਰ ਜ਼ਿਲ੍ਹੇ ਦੇ ਬੰਗਾ ਖੇਤਰ ਵਿੱਚ ਦੁਸਾਂਝ ਕਲਾਂ ਪਿੰਡ ਦੁਸਾਂਝ ਗੋਤ ਦਾ ਬਹੁਤ ਹੀ ਉੱਘਾ ਪਿੰਡ ਹੈ। ਨਵਾਂ ਸ਼ਹਿਰ ਖੇਤਰ ਵਿੱਚ ਵੀ ਦੁਸਾਂਝ ਗੋਤ ਦੇ ਜੱਟ ਕਾਫੀ ਹਨ। ਸਰਦਾਰ ਅਮਰ ਸਿੰਘ ਦੋਸਾਂਝ ਦੁਆਬੇ ਦਾ ਇਕ ਉੱਘਾ ਅਕਾਲੀ ਲੀਡਰ ਸੀ। ਪ੍ਰਸਿੱਧ ਹਾਕੀ ਖਿਡਾਰੀ ਸਰਦਾਰ ਬਲਵੀਰ ਸਿੰਘ ਦੋਸਾਂਝ ਜੱਟ ਸੀ ।

ਦੋਸਾਂਝ ਗੋਤ ਦਾ ਇਤਿਹਾਸ | Dosanjh Goat History |

ਦੋਸਾਂਝ ਗੋਤ ਦੇ ਬਹੁਤੇ ਲੋਕ ਦੁਆਬੇ ਵਿੱਚ ਵੀ ਵੱਸਦੇ ਹਨ । ਮਾਲਵੇ ਤੇ ਮਾਝੇ ਵਿੱਚ ਦੁਸਾਂਝ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ । ਦੁਆਬੇ ਵਿੱਚੋਂ ਦੁਸਾਂਝ ਭਾਈਚਾਰੇ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ । ਮਲ੍ਹੀ, ਸੰਘੇ ਤੇ ਦੁਸਾਂਝ ਆਦਿ ਜੱਟਾਂ ਦੇ ਪੁਰਾਣੇ ਗੋਤ ਹਨ । ਪੰਜਾਬ ਵਿੱਚ ਦੋਸਾਂਝ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ । ਇਹ ਇਕ ਉਪਗੋਤ ਹੈ । ਵਿਦੇਸ਼ਾਂ ਵਿੱਚ ਜਾਕੇ ਦੁਸਾਂਝ ਜੱਟਾਂ ਨੇ ਆਪਣੀ ਮਿਹਨਤ, ਸਿਆਣਪ ਤੇ ਯੋਗਤਾ ਰਾਹੀਂ ਬਹੁਤ ਉੱਨਤੀ ਕੀਤੀ ਹੈ । ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਭਾਰਤੀ ਤੇ ਪਹਿਲੇ ਪੰਜਾਬੀ ਹਨ ।

ਢਿੱਲੋਂ, ਮਲ੍ਹੀਆਂ ਅਤੇ ਸੰਘਿਆਂ ਵਾਂਗ ਦੋਸਾਂਝ ਵੀ ਪ੍ਰਾਚੀਨ ਜੱਟ ਰਾਜ ਘਰਾਣਿਆਂ ਵਿੱਚੋਂ ਹਨ। ਇਸ ਖਾਨਦਾਨ ਦੇ ਕੁਝ ਪੁਰਾਣੇ ਸਿੱਕੇ ਵੀ ਮਿਲਦੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ।

ਦੋਸਾਂਝ ਗੋਤ ਦਾ ਇਤਿਹਾਸ | Dosanjh Goat History |

Leave a Comment

error: Content is protected !!