ਲੰਬੀ ਢਾਬ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਲੰਬੀ ਢਾਬ, ਮੁਕਤਸਰ – ਗੁਰੂ ਹਰ ਸਹਾਏ ਸੜਕ ‘ਤੇ ਸਥਿਤ ਹੈ ਅਤੇ ਮੁਕਤਸਰ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਪੱਛਮ ਉੱਤਰ ਵਾਲੇ ਪਾਸੇ ਇੱਕ ਪਿੰਡ ਅੱਜ ਤੋਂ ਪੌਣੇ ਚਾਰ ਸੌ ਸਾਲ ਪਹਿਲਾਂ ‘ਚੱਕ ਜੈਮਲ ਵਾਲਾ’ ਕਰਕੇ ਮਸ਼ਹੂਰ ਸੀ ਅਤੇ ਬਾਬੇ ਜੈਮਲ ਨੇ ਉਸਦੀ ਮੌੜ੍ਹੀ ਗੱਡੀ ਸੀ। ਪਰ ਕੁਦਰਤੀ ਆਫਤਾਂ ਕਰਕੇ ਇਹ ਪਿੰਡ ਬੇਅਬਾਦ ਹੈ। ਗਿਆ। ਇਸ ਪਿੰਡ ਦੇ ਲੋਕ ਇੱਥੋਂ ਉੱਜੜ ਕੇ ਪਿੰਡ ਮਦੀਰ ਵਿਖੇ ਜਾ ਵਸੇ। ਫਿਰ ਪਿੰਡ ਮਦੀਰ ਦੇ ਲੋਕਾਂ ਨੇ ਆਪਣੀ ਖੇਤੀ ਕਰਨ ਵਾਸਤੇ ਇਸ ਦੇ ਦੱਖਣ ਵੱਲ ਪਿੰਡ ਲੰਬੀ ਢਾਬ ਬੰਨ੍ਹਿਆ। ਪਿੰਡ ਮਦੀਰ ਤੋਂ ਸ. ਬੂਟਾ ਸਿੰਘ ਨੇ ਆ ਕੇ ਪਿੰਡ ਲੰਬੀ ਢਾਬ ਦੀ ਮੋੜ੍ਹੀ ਗੱਡੀ ਇੱਥੇ ਪਾਣੀ ਦੀ ਲੰਬੀ ਢਾਬ ਸੀ ਜੋ ਪਿੰਡ ਕਬਰਵਾਲਾਂ ਤੱਕ ਫੈਲੀ ਹੋਈ ਸੀ। ਇਸ ਕਰਕੇ ਪਿੰਡ ਦਾ ਨਾਂ ‘ਲੰਬੀ ਢਾਬ’ ਪੈ ਗਿਆ।
ਇਸ ਪਿੰਡ ਵਿੱਚ ਸਾਰੇ ਜ਼ਿਮੀਦਾਰਾਂ ਦੇ ਘਰ ਬਰਾੜ ਜਾਤੀ ਦੇ ਹਨ। ਕੁੱਝ ਘਰ ਬ੍ਰਾਹਮਣਾਂ ਦੇ ਤੇ ਬਾਕੀ ਮਜ਼੍ਹਬੀ ਸਿੱਖਾਂ ਦੇ ਹਨ ਜੋ ਖੇਤੀ ‘ਤੇ ਹੀ ਨਿਰਭਰ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ