ਬਾਦਲ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਬਾਦਲ, ਲੰਬੀ – ਬਠਿੰਡਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਡਬਵਾਲੀ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਬਜ਼ੁਰਗ ਸ. ਫਤਿਹ ਸਿੰਘ ਢਿੱਲੋਂ ਨੇ ਇਹ ਪਿੰਡ ਵਸਾਇਆ ਤੇ ਬਾਦਲ ਦੇ ਨਾਂ ਤੇ ਖਰੀਦਿਆ ਦੱਸਿਆ ਜਾਂਦਾ ਹੈ। ਉਹਨਾਂ ਦਾ ਬਜ਼ੁਰਗ ਬਾਦਲ ਥਾਣਾ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਈਸਾ ਵਿੱਚ ਸੀ ਜਿਸ ਦੇ ਨਾਂ ਤੇ ਪਿੰਡ ਵਿੱਚ ‘ਬਾਦਲ ਖੂਹ’ ਵੀ ਸੀ। ਇਸ ਪਿੰਡ ਵਿੱਚ ਢਿੱਲੋਂ ਗੋਤ ਦੇ ਜੱਟ ਹਨ ਬਾਕੀ ਹਰੀਜਨਾਂ ਦੇ ਪਰਿਵਾਰ ਹਨ। ਇਹ ਪਿੰਡ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਹੋਣ ਕਰਕੇ ਬਹੁਤ ਪ੍ਰਸਿੱਧ ਹੈ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ