ਫਤੂਹੀ ਖੇੜਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਫਤੂਹੀ ਖੇੜਾ, ਲੰਬੀ-ਅਬੋਹਰ ਸੜਕ ‘ਤੇ ਸਥਿਤ ਹੈ। ਅਤੇ ਮਲੋਟ ਤੋਂ 17 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ 225 ਸਾਲ ਪਹਿਲਾਂ ਫਤੂਹੀ ਨਾਂ ਦੇ ਇੱਕ ਮੁਸਲਮਾਨ ਜੋ ਲੰਬੀ ਪਿੰਡ ਦਾ ਨਿਵਾਸੀ ਸੀ ਨੇ ਖਰੀਦਿਆ ਸੀ। ਉਸਦੇ ਨਾਂ ਤੇ ਹੀ ਇਸ ਪਿੰਡ ਦਾ ਨਾਂ ‘ਫਤੂਹੀ ਖੇੜਾ’ ਰਖਿਆ ਗਿਆ। ਪਿੰਡ ਵਿੱਚ ਇੱਕ ਮੁਸਲਮਾਨ ਪੀਰ ਦਾ ਪੀਰਖਾਨਾ ਹੈ, ਇੱਕ ਮੰਦਰ ਤੇ ਇੱਕ ਗੁਰਦੁਆਰਾ ਵੀ ਹੈ। ਇੱਥੋਂ ਦੇ ਜੱਟ ਜ਼ਿਆਦਾ ਢਿੱਲੋਂ ਗੋਤ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ