ਘੁਮਿਆਰਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਘੁਮਿਆਰਾ, ਡੱਬਵਾਲੀ – ਅਬੋਹਰ ਸੜਕ ‘ਤੇ ਸਥਿਤ ਹੈ ਅਤੇ ਡੱਬਵਾਲੀ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਬਿਕਰਮੀ ਸਮੰਤ 1902 ਵਿੱਚ ਬਾਬਾ ਭਾਨੀ ਸਿੰਘ ਨੇ ਫਰੀਦਕੋਟ ਕੋਟਲੀ ਤੋਂ ਇੱਥੇ ਆ ਕੇ ਇਸ ਪਿੰਡ ਦੀ ਬੁਨਿਆਦ ਰੱਖੀ ਸੀ। ਇਸ ਪਿੰਡ ਵਿੱਚ ਘੁਮਿਆਰ ਜਾਤੀ ਦੀ ਵਸੋਂ ਜ਼ਿਆਦਾ ਹੋਣ ਕਰਕੇ ਇਸ ਦਾ ਨਾਂ ‘ਘੁਮਿਆਰਾ’ ਪੈ ਗਿਆ । ਘੁਮਿਆਰਾ ਜਾਤੀ ਤੋਂ ਇਲਾਵਾ ਇੱਥੇ ਹਰੀਜਨ, ਮਜ਼੍ਹਬੀ ਸਿੱਖ, ਮੁਸਲਮਾਨ, ਲੁਹਾਰ ਤੇ ਕੁੱਝ ਹੋਰ ਜਾਤਾਂ ਦੇ ਘਰ ਹਨ। ਇਸ ਪਿੰਡ ਵਿੱਚ ਜੱਟਾਂ ਦੇ ਬਾਖੇਸਰ ਤੇ ਢਿੱਲੋਂ ਗੋਤ ਹੀ ਜ਼ਿਆਦਾ ਮਿਲਦੇ ਹਨ।
ਇਸ ਪਿੰਡ ਦੇ 18 ਬੰਦੇ ਪਹਿਲੇ ਵਿਸ਼ਵ ਜੰਗ ਵਿੱਚ ਲੜੇ ਤੇ ਦੂਸਰੀ ਵਿਸ਼ਵ ਜੰਗ ਵੇਲੇ ਚਾਲੀ ਫੌਜੀ ਇਸ ਪਿੰਡ ਦੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ