ਹਾਕੂਵਾਲਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਹਾਕੂਵਾਲਾ, ਡੱਬਵਾਲੀ – ਅਬੋਹਰ ਸੜਕ ‘ਤੇ ਸਥਿਤ ਹੈ ਤੇ ਡੱਬਵਾਲੀ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ 250 ਸਾਲ ਪੁਰਾਣਾ ਇਹ ਪਿੰਡ ਲਾਖੇਸਰ ਗੋਤ ਵਾਲੇ ਬਾਬਾ ਹਾਕੂ ਸਿੰਘ ਨੇ ਬੰਨ੍ਹਿਆ ਸੀ ਅਤੇ ਬਾਬਾ ਜੀ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਂ ਹਾਕੂਵਾਲਾ ਪੈ ਗਿਆ। ਇੱਥੇ ਮੇਘਵਾਲਾਂ ਦੇ ਵੀ ਕਾਫੀ ਘਰ ਹਨ ਪਰ ਜ਼ਿਆਦਾ ਵਸੋਂ ਘੁਮਿਆਰ ਸਿੱਖਾਂ ਦੀ ਹੈ ਜੋ ਵਾਹੀ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ