ਭੀਟੀਵਾਲਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਭੀਟੀਵਾਲਾ, ਡੱਬਵਾਲੀ-ਮਲੋਟ ਸੜਕ ‘ਤੇ ਸਥਿਤ ਹੈ ਅਤੇ ਡੱਬਵਾਲੀ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਬਾਬੇ ਸੇਮੇ (ਜਿਸਦੇ ਨਾਂ ਤੇ ਬਠਿੰਡੇ ਵਿੱਚ ਪਿੰਡ ਸੇਮਾ ਹੈ) ਦੇ ਛੋਟੇ ਪੁੱਤਰ ਨੇ ਵਸਾਇਆ। ਲਗਭਗ ਪੌਣੇ ਦੋ ਸੌ ਸਾਲ ਪਹਿਲਾਂ, ਬਿਕਰਮੀ ਸੰਮਤ 1901 – 02 ਵਿੱਚ ਭੀਟੀ ਤੇ ਮੱਖਣ ਨੇ ਆ ਕੇ ਇਸ ਜਗ੍ਹਾ ਮੋੜ੍ਹੀ ਗੱਡੀ ਅਤੇ ਭੀਟੀ ਦੇ ਨਾਂ ਤੇ ਪਿੰਡ ਦਾ ਨਾਂ ਭੀਟੀਵਾਲਾ ਪੈ ਗਿਆ। ਬਾਅਦ ਵਿੱਚ ਭੀਟੀ ਦੀ ਔਲਾਦ ਬਹਾਦਰ ਖੇੜਾ (ਫਿਰੋਜ਼ਪੁਰ) ਚਲੀ ਗਈ। ਪਿੰਡ ਵਿੱਚ ਬਹੁ ਗਿਣਤੀ ਸਿੱਧੂ ਬਰਾੜਾਂ ਦੀ ਹੈ। ਜੱਟਾਂ ਤੋਂ ਬਿਨਾਂ ਦਰਜ਼ੀ, ਝਿਊਰ, ੩ ਘਰੁ ੨ ਨਾਇਕ, ਹਰੀਜਨ, ਸੁਨਿਆਰੇ ਅਤੇ ਮਜ਼੍ਹਬੀ ਸਿੱਖਾਂ ਦੇ ਘਰ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ