ਕਬਰ ਵਾਲਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਕਬਰਵਾਲਾ, ਮਲੋਟ-ਅਬੋਹਰ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਵੀ ਕਬਰ ਵਾਲਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਰਾਵਾਂ ਬੋਦਲਾ ਦੇ ਮੁਸਲਮਾਨ ਜਗੀਰਦਾਰ ਦੇ ਪੜਪੋਤਿਆਂ ਨੇ ਵਸਾਇਆ ਜੋ ਕਬਰਵਾਲਾ ਦੇ ਦੱਖਣ ਵੱਲ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਜਗ੍ਹਾ ਵਾਲੇ ਪਾਸੇ ਕਬਰਾਂ ਦੀ ਜਗ੍ਹਾ ਸੀ ਜਿੱਥੇ ਪਿੰਡ ਵਸਾਇਆ ਗਿਆ ਇਸ ਕਰਕੇ ਪਿੰਡ ਦਾ ਨਾਂ ਕਬਰ ਵਾਲਾ ਪ੍ਰਚਲਤ ਹੋ ਗਿਆ।
ਸੰਨ 1947 ਵੇਲੇ ਇਹ ਪਿੰਡ ਉਜੜ ਗਿਆ ਸੀ ਅਤੇ ਬਾਅਦ ਵਿੱਚ ਸਿੰਧ ਤੇ ਲਾਹੌਰ ਤੋਂ ਕਾਫੀ ਲੋਕਾਂ ਨੂੰ ਜ਼ਮੀਨਾਂ ਅਲਾਟ ਹੋਈਆਂ ਇਹਨਾਂ ਵਿੱਚ ਵੱਡੀ ਗਿਣਤੀ ਫੌਜੀਆਂ ਤੇ ਸਾਬਕਾ ਫੌਜੀਆਂ ਦੀ ਸੀ। ਅਜਕਲ ਇਸ ਪਿੰਡ ਨੂੰ ਫੌਜੀਆਂ ਵਾਲਾ ਕਬਰਵਾਲਾ ਵੀ ਕਿਹਾ ਜਾਂਦਾ ਹੈ।
ਪਿੰਡ ਵਿੱਚ ਜੱਟਾਂ ਵਿੱਚੋਂ ਸੰਧੂ ਤੇ ਢਿੱਲੋਂ ਹਨ, ਕੰਬੋਜ ਹਿੰਦੂ ਅਤੇ ਸਿੱਖ, ਰਾਏ ਸਿੱਖ, ਮਜ਼੍ਹਬੀ ਸਿੱਖ, ਝਿਊਰ, ਸੈਂਸੀ, ਮਹਾਜਨ ਅਤੇ ਖਤਰੀ ਆਦਿ ਜਾਤਾਂ ਦੇ ਲੋਕ ਵਸਨੀਕ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ