ਮਲਸੀਹਾਂ
ਸਥਿਤੀ :
ਤਹਿਸੀਲ ਫਿਰੋਜ਼ਪੁਰ ਦਾ ਪਿੰਡ ਮਲਸੀਹਾਂ, ਫਿਰੋਜ਼ਪੁਰ – ਫਾਜ਼ਿਲਕਾ ਸੜਕ ਤੋਂ 20 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੋਹਰ ਸਿੰਘ ਵਾਲਾ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 300 ਸਾਲ ਪੁਰਾਣਾ ਹੈ ਅਤੇ ਇਸਦਾ ਬਾਨੀ ਮੁਸਲਮਾਨ ‘ਮਲਸੀਹਾਂ’ ਗੋਤ ਦਾ ਸੀ। ਇਸ ਪਿੰਡ ਵਿੱਚ ਸਾਰੇ ਮੁਸਲਮਾਨ ਰਹਿੰਦੇ ਸਨ ਸਿਰਫ ਕੁੱਝ ਘਰ ਇਸਾਈਆਂ ਦੇ ਸਨ। ਵੰਡ ਤੋਂ ਬਾਅਦ, ਜ਼ਿਲ੍ਹਾ ਲਾਹੌਰ ਤੋਂ ਹਿੰਦੂ ਸਿੱਖ ਅਬਾਦੀ ਵੱਸ ਗਈ। ਇਹਨਾਂ ਲੋਕਾਂ ਵਿੱਚ ਇੱਥੇ ਸ਼ਹਿਜ਼ਾਦਾ ਸੰਤ ਸਿੰਘ ਸੀ ਜਿਸ ਦੇ ਨਾਂ ਨਾਲ ਪਿੰਡ ਜਾਣਿਆ ਜਾਣ ਲੱਗ ਪਿਆ। ਪਿੰਡ ਵਿੱਚ ਜੱਟ ਸਿੱਖ, ਮਜ਼੍ਹਬੀ ਸਿੱਖ ਮੁਖ ਵਸੋਂ ਹੈ ਅਤੇ ਕੁੱਝ ਘਰ ਸਾਂਹਸੀਆਂ, ਬਾਜੀਗਰਾਂ ਤੇ ਬਾਣੀਆਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ