ਮਨਸੂਰਦੇਵਾ
ਸਥਿਤੀ:
ਤਹਿਸੀਲ ਜ਼ੀਰਾ ਦਾ ਪਿੰਡ ਮਨਸੂਰਦੇਵਾ, ਜ਼ੀਰਾ – ਮੋਗਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਥੇ ਇੱਕ ਖੂਹ ਦੀ ਪੁਟਾਈ ਸਮੇਂ ਇੱਕ ਪੱਥਰ ਦੀ ਸਿੱਲ ਉੱਪਰ ‘ਮਨਸੂਰਖਾਨ 1500 ਈ.’ ਉਕਰਿਆ ਹੋਇਆ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪਿੰਡ ਪੰਜ ਸੌ ਸਾਲ ਪਹਿਲਾਂ ਮਨਸੂਰ ਖਾਨ ਨੇ ਵਸਾਇਆ ਸੀ। ਮੌਜੂਦਾ ਪਿੰਡ ਇੱਕ ‘ਦੇਵੇ” ਨਾਂ: ਦੇ ਵਿਅਕਤੀ ਨੇ ਮਾਝੇ ਦੇ ਪਿੰਡ ਤੂਤਾਂ ਵਾਲੇ ਤੋਂ ਉੱਠ ਕੇ ਇੱਥੇ ਆ ਕੇ ਵਸਾਇਆ। ਇੱਥੇ ਇੱਕ ਫਕੀਰ ਨੇ ਉਸਨੂੰ ਇੱਥੇ ਵੱਸਣ ਦੀ ਸਲਾਹ ਦਿੱਤੀ ਅਤੇ ਪਿੰਡ ਦਾ ਨਾਂ ‘ਮਨਸੂਰ ਦੇਵਾ’ ਰੱਖ ਦਿੱਤਾ। ਪਿੰਡ ਵਿੱਚ ਸ਼ੇਰਗਿੱਲ, ਬਲ, ਸਿੱਧੂ, ਧਾਰੀਵਾਲ ਅਤੇ ਸੰਧੂ ਗੋਤਾਂ ਦੇ ਜੱਟ ਹਨ। ਅਤੇ ਤੀਜਾ ਹਿੱਸਾ ਆਬਾਦੀ ਹਰੀਜਨਾਂ ਦੀ ਹੈ।
ਪਿੰਡ ਵਿੱਚ ਇੱਕ ‘ਬਾਬਾ ਮਨਸਾਗਿਰ’ ਦੀ ਸਮਾਧ ਹੈ ਜਿੱਥੇ ਹਰ ਸਾਲ ਬਰਸੀ ਮਨਾਈ ਜਾਂਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ