ਚੱਬਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਚੱਬਾ ਜ਼ੀਰਾ – ਲੋਹਕੇ ਕਲਾਂ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੂਟੇਵਾਲਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਹੋਂਦ ਵਿੱਚ ਆਇਆਂ ਸਵਾ ਦੋ ਸੌ ਸਾਲ ਹੋ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਦਰਿਆ ਦਾ ਕਿਨਾਰਾ ਹੋਣ ਕਰਕੇ ਇਸ ਥਾਂ ਘਾਹ, ਫੂਸ, ਦੱਬ ਤੇ ਸਰਕੜਾ ਬਹੁਤ ਸੰਘਣਾ ਸੀ ਅਤੇ ਤਰਨਤਾਰਨ ਕੋਲ ਵੱਸਦੇ ਪਿੰਡ ਚੱਬਾ ਦੇ ਨਿਵਾਸੀਆਂ ਨੇ ਮਾਲ ਡੰਗਰ ਚਾਰਨ ਲਈ ਇਸ ਥਾਂ ‘ਤੇ ਕਬਜ਼ਾ ਕਰ ਰੱਖਿਆ ਸੀ। ਉਹਨਾਂ ਲੋਕਾਂ ਨੂੰ ‘ਚੱਬੇ ਵਾਲੇ’ ਕਰਕੇ ਸੱਦਿਆ ਜਾਂਦਾ ਸੀ, ਇਸ ਲਈ ਇਸ ਪਿੰਡ ਦਾ ਨਾਂ ਵੀ ਚੱਬਾ ਹੀ ਪੈ ਗਿਆ। ਸੰਨ 1852-53 ਵਿੱਚ ਹੋਏ ਬੰਦੋਬਸਤ ਸਮੇਂ ਕਬਜ਼ੇ ਵਾਲੇ ਲੋਕ 50 ਰੁਪਏ ਮਾਮਲੇ ਵਜੋਂ ਜਮ੍ਹਾਂ ਨਾ ਕਰਵਾ ਪਾਏ ਅਤੇ ਉਹ ਇਹ ਥਾਂ ਛੱਡ ਕੇ ਚਲੇ ਗਏ। ਤਲਵੰਡੀ ਮਲ੍ਹੀਆਂ ਦੇ ਰਹਿਣ ਵਾਲੇ ਸੰਗਾ ਸਿੰਘ ਮਲ੍ਹੀ ਨੇ ਸਰਕਾਰੀ ਮਾਮਲਾ ਭਰ ਕੇ ਮਲਕੀਅਤ ਆਪਣੇ ਸਾਥੀ ਮੁਕੰਦ
ਅਲੀ ਸ਼ੇਖ ਦੇ ਨਾਂ ‘ਤੇ ਲੈ ਲਈ। ਪਰੰਤੂ ਉਹਨਾ ਨੇ ਪਿੰਡ ਦਾ ਨਾਂ ਨਹੀਂ ਬਦਲਿਆ। ਪਿੰਡ ਵਿੱਚ ਵਧੇਰੇ ਆਬਾਦੀ ਜੱਟ ਸਿੱਖਾਂ ਦੀ ਹੈ ਅਤੇ ਬਾਕੀ ਹਰੀਜਨਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ