ਹਰਦਾਸਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਹਰਦਾਸਾ, ਜ਼ੀਰਾ – ਹਰਦਾਸਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਨਾਂ ਹਰਦਾਸਾ ਪਿੰਡ ਦੇ ਮੋਢੀ ਹਰਦਾਸ ਸਿੰਘ ਦੇ ਨਾਂ ਉੱਪਰ ਪਿਆ। ਕੰਗ ਗੋਤ ਦੇ ਸਰਦਾਰ ਸਿੱਖ ਰਾਜ ਸਮੇਂ ਪਿੰਡ ਮਾਲ ਚੱਕ ਜ਼ਿਲ੍ਹਾ ਅੰਮ੍ਰਿਤਸਰ ਤੋਂ ਉੱਠ ਕੇ ਪਹਿਲਾਂ ਜ਼ੀਰੇ ਵਿਖੇ ਆਬਾਦ ਹੋਏ ਅਤੇ ਕੁੱਝ ਸਾਲ ਬਾਅਦ ਤਹਿਸੀਲ ਫਿਰੋਜ਼ਪੁਰ ਦੇ ਕਾਰਦਾਰ ਦੀ ਇਜ਼ਾਜ਼ਤ ਨਾਲ ਹਰਦਾਸਾ ਨੇ ਪਿੰਡ ਵਾਲੀ ਥਾਂ ‘ਤੇ ਆ ਕੇ ਮੋੜ੍ਹੀ ਗੱਡੀ ਤੇ ਆਪਣੇ ਨਾਮ ‘ਤੇ ਪਿੰਡ ਦਾ ਨਾਮ ਹਰਦਾਸਾ ਰੱਖਿਆ। ਪਿੰਡ ਵਿੱਚ ਜੱਟ ਸਿੱਖਾਂ ਤੋਂ ਬਿਨ੍ਹਾਂ ਤਰਖਾਣਾਂ, ਮਜ਼੍ਹਬੀਆਂ ਤੇ ਹਿੰਦੂਆਂ ਦੇ ਵੀ ਕੁੱਝ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ